Punjab News: ਰੱਖੜੀ ਮੌਕੇ CM ਭਗਵੰਤ ਮਾਨ ਦਾ ਮਹਿਲਾਵਾਂ ਨੂੰ ਵੱਡਾ ਤੋਹਫ਼ਾ
ਅੰਮ੍ਰਿਤਸਰ 'ਚ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਵਿਖੇ ਪੰਜਾਬ ਦੇ ਮੁੱਖ ਮੰਤਰੀ CM ਭਗਵੰਤ ਮਾਨ ਨਤਮਸਤਕ ਹੋਣਗੇ। ਇਸ ਦੌਰਾਨ ਮੁੱਖ ਮੰਤਰੀ ਮਹਿਲਾਵਾਂ ਨੂੰ ਰੱਖੜੀ ਗਿਫਟ ਵੀ ਦੇਣਗੇ ਜਿਸ ਤਹਿਤ ਅੱਜ ਤੋਂ ਆਂਗਨਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਅੰਮ੍ਰਿਤਸਰ ਵਿਖੇ ਅੱਜ ਸੂਬਾ ਪੱਧਰੀ ਸਮਾਗਮ ਤੋਂ ਸ਼ੁਰੂਆਤ ਹੋਵੇਗੀ। ਮੁੱਖ ਮੰਤਰੀ CM ਭਗਵੰਤ ਮਾਨ 5704 ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਅੱਜ ਨਿਯੁਕਤੀ ਪੱਤਰ ਦੇਂਣਗੇ। ਪਿਛਲੇ ਸਾਲ ਰੱਖੜੀ ਮੌਕੇ ਮੁੱਖ ਮੰਤਰੀ ਨੇ ਨਵੀਆਂ ਭਰਤੀਆਂ ਦਾ ਐਲਾਨ ਕੀਤਾ ਸੀ।