Amritsar Weather News: ਅੰਮ੍ਰਿਤਸਰ ਵਿੱਚ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਕਹਿਰ ਜਾਰੀ; ਲੋਕ ਪਰੇਸ਼ਾਨ
Amritsar Weather News: ਅੰਮ੍ਰਿਤਸਰ 'ਚ ਠੰਡ ਅਤੇ ਧੁੰਦ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਗੁਰੂ ਨਗਰੀ ਅੰਮ੍ਰਿਤਸਰ 'ਚ ਘੱਟੋ-ਘੱਟ ਤਾਪਮਾਨ 5 ਡਿਗਰੀ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਆਮ ਜਨਜੀਵਨ, ਹਵਾਈ ਆਵਾਜਾਈ ਅਤੇ ਰੇਲ ਗੱਡੀਆਂ ਪ੍ਰਭਾਵਿਤ ਹੋ ਰਹੀਆਂ ਹਨ। ਸੰਘਣੀ ਧੁੰਦ ਕਾਰਨ ਕਈ ਟਰੇਨਾਂ ਰੱਦ ਹੋ ਰਹੀਆਂ ਹਨ, ਜਨ ਸ਼ਤਾਬਦੀ ਐਕਸਪ੍ਰੈੱਸ, ਦਿੱਲੀ ਪਠਾਨਕੋਟ, ਸ਼ਾਨ-ਏ-ਪੰਜਾਬ, ਪੈਸੇਂਜਰ ਟ੍ਰੇਨਾਂ ਰੱਦ ਹਨ।