Comedian ਕਾਕੇ ਸ਼ਾਹ `ਤੇ ਲੋਕਾਂ ਨੂੰ ਠੱਗਣ ਤੇ ਜਾਣੋ ਮਾਰਨ ਦੇ ਇਲਜਾਮ, ਵੀਡੀਓ `ਚ ਜਾਣੋ ਪੂਰਾ ਮਾਮਲਾ
Feb 09, 2023, 17:00 PM IST
ਪੰਜਾਬ ਦੇ ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ਵਲੋਂ ਕੀਤੀ ਗਈ ਧੋਖਾਧੜੀ ਨੂੰ ਲੈ ਕੇ ਦੁਖੀ ਧਿਰ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੀ। ਉਸ ਨੇ ਦੱਸਿਆ ਕਿ ਕਾਕੇ ਸ਼ਾਹ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰ ਕੇ ਵਿਦੇਸ਼ ਭੱਜ ਗਿਆ ਹੈ। ਜਾਣਕਾਰੀ ਦਿੰਦਿਆਂ ਨਵਨੀਤ ਆਨੰਦ ਵਾਸੀ ਰਸਤਾ ਮੁਹੱਲਾ ਨੇ ਦੱਸਿਆ ਕਿ ਕਾਮੇਡੀਅਨ ਕਾਕੇ ਸ਼ਾਹ ਨੇ ਮੈਨੂੰ ਵਿਦੇਸ਼ ਭੇਜਣ ਦਾ ਵਾਅਦਾ ਕੀਤਾ, ਜਿਸ ਤੋਂ ਬਾਅਦ ਉਸ ਨੇ 10 ਲੱਖ ਦੀ ਮੰਗ ਕੀਤੀ। ਅਸੀਂ ਉਸ ਨੂੰ 6 ਲੱਖ ਰੁਪਏ ਦੇ ਦਿੱਤੇ ਪਰ ਬਾਕੀ 4 ਲੱਖ ਵੀਜ਼ਾ ਆਉਣ ਤੋਂ ਬਾਅਦ ਦੇਣ ਦੀ ਗੱਲ ਕਹੀ। ਪਰ ਉਹ ਸਾਡੇ ਤੋਂ ਪੈਸੇ ਲੈ ਕੇ ਵੀਜ਼ਾ ਨਹੀਂ ਲਗਵਾ ਰਿਹਾ ਸੀ। ਆਨੰਦ ਨੇ ਇਹ ਵੀ ਦੱਸਿਆ ਕਿ ਪੁਲਸ ਉਸ 'ਤੇ ਇੰਨੀ ਮਿਹਰਬਾਨ ਸੀ ਕਿ ਮੇਰੀ ਸ਼ਿਕਾਇਤ ਦੇਣ 'ਤੇ ਵੀ ਕਰੀਬ 5 ਮਹੀਨਿਆਂ ਬਾਅਦ ਉਸ ਖਿਲਾਫ ਮਾਮਲਾ ਦਰਜ ਕਰ ਲਿਆ। ਪੂਰੀ ਕਹਾਣੀ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਦੇਖੋ..