Ludhiana News: ਮੇਅਰ ਦੀ ਚੋਣ ਤੋਂ ਪਹਿਲਾਂ ਲੁਧਿਆਣਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਏ ਕਾਂਗਰਸੀ ਕੌਂਸਲਰ
Ludhiana News: ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਅੱਜ ਚੋਣ ਹੋਣ ਜਾ ਰਹੀ ਹੈ। ਜੋੜ ਤੋੜ ਦੀ ਰਾਜਨੀਤੀ ਤੋਂ ਬਚਣ ਲਈ ਕਾਂਗਰਸ ਨੇ ਆਪਣੇ ਛੇ ਕੌਂਸਲਰ ਦੋ ਦਿਨ ਪਹਿਲਾਂ ਲੁਧਿਆਣਾ ਦੇ ਇਕ ਹੋਟਲ ਵਿੱਚ ਸੰਭਾਲ ਕੇ ਰੱਖੇ ਸੀ। ਅੱਜ ਤੜਕੇ ਕੌਂਸਲਰ ਨੂੰ ਨਾਲ ਲਏ ਕੇ ਚੰਡੀਗੜ ਦੇ ਪ੍ਰਧਾਨ ਐੱਚ ਐੱਸ ਲੱਕੀ ਆਪਣੇ ਸਾਥੀਆਂ ਨੂੰ ਲਏ ਕੇ ਜੈਕਾਰਾ ਲਗਾਉਂਦੇ ਹੋਏ ਚੰਡੀਗੜ੍ਹ ਨੂੰ ਰਵਾਨਾ ਹੋਏ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਕਾਰਪੋਰੇਸ਼ਨ ਵਿਚ ਕਾਂਗਰਸ ਅਤੇ ਚੰਡੀਗੜ੍ਹ ਵਿੱਚ ਉਨ੍ਹਾਂ ਦੀ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਆਪਣਾ ਮੇਅਰ ਕਾਂਗਰਸ ਅਤੇ ਸੀਨੀਅਰ ਡਿਪਟੀ ਮੇਅਰ ਕਾਂਗਰਸ ਦਾ ਬਣੇਗਾ ਅਤੇ ਪਿਛਲੇ ਸਾਲ ਭਾਰਤੀ ਜਨਤਾ ਪਾਰਟੀ ਵੱਲੋਂ ਕੀਤਾ ਧੱਕਾ ਜਨਤਾ ਦੇ ਸਾਹਮਣੇ ਆ ਹੀ ਗਿਆ ਸੀ। ਪਰ ਇਸ ਵਾਰ ਉਹਨਾਂ ਨੇ ਹਰ ਕਦਮ ਸੰਭਲ ਸੰਭਲ ਕੇ ਰੱਖਿਆ।