Nabha News: ਨਾਭਾ ਤੋਂ ਕੌਂਸਲਰ ਦੇ ਪਤੀ ਨੇ ਪਟਾਕਿਆਂ ਦੀ ਬਜਾਏ ਪਿਸਤੌਲ ਤੇ ਬੰਦੂਕ ਨਾਲ ਕੀਤੇ ਫਾਇਰ; ਵੀਡੀਓ ਵਾਇਰਲ
Nabha News: ਨਾਭਾ ਦੇ ਵਾਰਡ ਨੰਬਰ 23 ਤੋਂ ਕੌਂਸਲਰ ਨਾਗਪਾਲ ਰੋਜੀ ਦੇ ਪਤੀ ਦੀਪਕ ਨਾਗਪਾਲ ਵੱਲੋਂ ਰਿਵਾਲਵਰ ਤੇ ਬੰਦੂਕ ਨਾਲ ਸ਼ਰੇਆਮ ਫਾਇਰਿੰਗ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਭਾਵੇਂ ਕਿ ਫਾਇਰਿੰਗ ਕਰਨੀ ਕਾਨੂੰਨੀ ਤੌਰ ਉਥੇ ਜ਼ੁਰਮ ਹੈ ਪਰ ਸੱਤਾ ਦੇ ਨਸ਼ੇ ਵਿੱਚ ਚੂਰ ਦੀਪਕ ਨਾਗਪਾਲ ਵੱਲੋਂ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਹੈ।