Viral Video: ਬਰਾਤੀਆਂ ਨਾਲ ਗਾਲੀ-ਗਲੋਚ ਕਰਨ ਵਾਲੀ ਡਾਂਸਰ ਵੱਲੋਂ ਮਾਣਹਾਨੀ ਦਾ ਕੇਸ ਕਰਨ ਦਾ ਫ਼ੈਸਲਾ
Viral Video: ਸੋਸ਼ਲ ਮੀਡੀਆਉ ਤੇ ਵੀਡੀਓ ਇੱਕ ਲਗਾਤਾਰ ਵਾਇਰਲ ਹੋ ਰਹੀ ਹੈ। ਜਿਸ ਵਿੱਚ ਲੜਕੀ ਇੱਕ ਨੌਜਵਾਨ ਨੂੰ ਗਾਲਾਂ ਕੱਢ ਰਹੀ ਹੈ ਤੇ ਲੜਕਾ ਉਸ ਉੱਪਰ ਸ਼ਰਾਬ ਦਾ ਭਰਿਆ ਗਲਾਸ ਸੁੱਟ ਰਿਹਾ। ਇਸ ਸਾਰੀ ਘਟਨਾ ਤੋਂ ਬਾਅਦ ਪੀੜਤ ਲੜਕੀ ਮੀਡੀਆ ਸਾਹਮਣੇ ਆ ਗਈ ਹੈ। ਲੁਧਿਆਣਾ ਸੋਸ਼ਲ ਮੀਡੀਆ ਉਤੇ ਇੱਕ ਵੀਡਿਓ ਵਾਇਰਲ ਹੋ ਰਹੀ ਹੈ। ਇਸ ਵਿਚ DJ ਤੇ perform ਕਰ ਰਹੀ ਲੜਕੀ ਤੇ ਨੌਜਵਾਨ ਵੱਲੋਂ ਗਲਾਸ ਸੁੱਟਿਆ ਜਾਂਦਾ। ਉਸ ਤੋਂ ਬਾਅਦ ਲੜਕੀ ਵੱਲੋਂ ਵੀ ਨੌਜਵਾਨ ਨੂੰ ਗਾਲਾਂ ਕੱਢੀਆਂ ਗਈਆਂ ਤੇ ਇਸ ਦੌਰਾਨ ਨੌਜਵਾਨ ਤੇ ਲੜਕੀ ਵਿੱਚ ਤਕਰਾਰ ਹੁੰਦੀ ਹੈ। ਇਸ ਸਾਰੇ ਮਾਮਲੇ ਦੇ ਸਾਹਮਣੇ ਆਉਣ ਉਤੇ ਲੜਕੀ ਸਾਹਮਣੇ ਆਈ ਲੜਕੀ ਨੇ ਦੱਸਿਆ ਕਿ ਸਮਰਾਲਾ ਇੱਕ ਵਿਆਹ ਸਮਾਗਮ ਵਿੱਚ ਸਟੇਜ ਉਤੇ ਪੇਸ਼ਕਾਰੀ ਦੇ ਰਹੀ ਸੀ। ਨੌਜਵਾਨ ਨੇ ਉਸ ਨੂੰ ਸਟੇਜ ਤੋਂ ਥੱਲੇ ਆਉਣ ਲਈ ਕਿਹਾ ਪਰ ਉਸ ਲੜਕੀ ਨੇ ਮਨਾ ਕੀਤਾ ਫਿਰ ਸਾਰਾ ਮਾਹੌਲ ਗਰਮਾ ਗਿਆ।