Fazilka News: ਡੀਸੀ ਨੇ ਪਟਵਾਰੀ ਨੂੰ ਡੀਸੀ ਆਫਿਸ ਦੇ ਬਾਹਰ ਚਪੜਾਸੀ ਨਾਲ ਬੈਠਣ ਦੇ ਦਿੱਤੇ ਨਿਰਦੇਸ਼
Fazilka News: ਸ਼ਹਿਰੀ ਪਟਵਾਰੀ ਖਿਲਾਫ ਸ਼ਿਕਾਇਤਾਂ ਮਿਲਣ ਉਤੇ ਡਿਪਟੀ ਕਮਿਸ਼ਨਰ ਖੁਦ ਚੈਕਿੰਗ ਲਈ ਪੁੱਜੇ। ਇਸ ਦੌਰਾਨ ਡੀਸੀ ਨੇ ਕਿਹਾ ਕਿ ਤੁਸੀਂ ਪਟਵਾਰੀ ਦੇ ਲਾਈਕ ਨਹੀਂ ਮੇਰੇ ਦਫਤਰ ਦੇ ਬਾਹਰ ਚਪੜਾਸੀ ਨਾਲ ਬੈਠੋ ਤੇ ਰਿਪੋਰਟ ਕਰੋ। ਜਲਾਲਾਬਾਦ ਦੇ ਤਹਿਸੀਲ ਕੰਪਲੈਕਸ ਵਿੱਚ ਪ੍ਰਸ਼ਾਸਨ ਵੱਲੋਂ ਸਰਕਾਰ 'ਆਪ' ਦੇ ਦੁਆਰ ਮੁਹਿੰਮ ਤਹਿਤ ਕੈਂਪ ਲਾਇਆ ਗਿਆ।
ਇਸ ਦੌਰਾਨ ਸ਼ਹਿਰੀ ਪਟਵਾਰੀ ਖਿਲਾਫ਼ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਡੀਸੀ ਨੇ ਮੌਕੇ ਉਤੇ ਪਟਵਾਰੀ ਨੂੰ ਬੁਲਾ ਕੇ ਉਸਦੀ ਜੰਮ ਕੇ ਕਲਾਸ ਲਗਾਈ। ਡੀਸੀ ਨੇ ਕਿਹਾ ਕਿਉਂ ਲੋਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਤੁਸੀਂ ਪਟਵਾਰੀ ਦੇ ਲਾਇਕ ਨਹੀਂ ਹੋ। ਮੇਰੇ ਦਫਤਰ ਦੇ ਬਾਹਰ ਚਪੜਾਸੀ ਦੇ ਨਾਲ ਬੈਠੋ ਤੇ ਰਿਪੋਰਟ ਕਰੋ।