Amritsar News: ਰੂਸ ਤੇ ਯੂਕ੍ਰੇਨ ਦੀ ਜੰਗ ਦੌਰਾਨ ਅੰਮ੍ਰਿਤਸਰ ਦੇ ਨੌਜਵਾਨ ਦੀ ਮੌਤ ਮਾਮਲਾ; ਪਛਾਣ ਲਈ ਮਾਂ ਦਾ ਹੋਵੇਗਾ ਡੀਐਨਏ ਟੈਸਟ
Amritsar News: ਅੰਮ੍ਰਿਤਸਰ ਰੂਸ ਤੇ ਯੂਕ੍ਰੇਨ ਵਿੱਚ ਜਾਰੀ ਜੰਗ ਦੌਰਾਨ ਅੰਮ੍ਰਿਤਸਰ ਦੇ ਇੱਕ ਸਿੱਖ ਨੌਜਵਾਨ ਤੇਜ਼ਪਾਲ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮ੍ਰਿਤਕ ਨੌਜਵਾਨ ਦੀ ਮਾਂ ਦਾ ਡੀਐਨਏ ਟੈਸਟ ਕੀਤਾ ਜਾਵੇਗਾ। ਡੀਐਨਏ ਟੈਸਟ ਕਰਨ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ। ਡੀਐਨਏ ਦੇ ਆਧਾਰ ਉਤੇ ਤੇਜਪਾਲ ਸਿੰਘ ਦੀ ਦੇਹ ਦੀ ਪਛਾਣ ਕੀਤੀ ਜਾਵੇਗੀ। 30 ਸਾਲਾਂ ਤੇਜਪਾਲ ਦਸੰਬਰ ਮਹੀਨੇ ਵਿੱਚ ਰੂਸ ਗਿਆ ਸੀ। ਰੂਸ ਦੀ ਫੌਜ ਵਿੱਚ ਭਰਤੀ ਹੋ ਕੇ ਸਿਖਲਾਈ ਪ੍ਰਾਪਤ ਕਰਨ ਉਪਰੰਤ ਯੂਕ੍ਰੇਨ ਦੇ ਬਾਰਡਰ ਵਿੱਚ ਜੰਗ ਵਿੱਚ ਹਿੱਸਾ ਲੈਣ ਗਿਆ ਸੀ। ਇਸ ਦੌਰਾਨ ਤੇਜਪਾਲ ਸਿੰਘ ਦੀ ਮੌਤ ਹੋ ਗਈ ਸੀ। ਬੀਤੀ 9 ਜੂਨ ਨੂੰ ਪਰਿਵਾਰ ਨੂੰ ਤੇਜਪਾਲ ਦੀ ਮੌਤ ਬਾਰੇ ਜਾਣਕਾਰੀ ਮਿਲੀ ਸੀ। ਉਸ ਤੋਂ ਬਾਅਦ ਪਰਿਵਾਰ ਲਗਾਤਾਰ ਤੇਜਪਾਲ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ ਕਰ ਰਿਹਾ ਸੀ। ਦੱਸਣਯੋਗ ਹੈ ਕਿ ਤੇਜਪਾਲ ਸਿੰਘ ਜਨਵਰੀ ਮਹੀਨੇ ਵਿੱਚ ਰੂਸ ਗਿਆ ਸੀ ਅਤੇ ਉਸ ਨੂੰ ਰੂਸੀ ਫੌਜ ਵਿੱਚ ਭਰਤੀ ਕਰ ਲਿਆ ਗਿਆ ਸੀ। ਯੂਕਰੇਨ ਜੰਗ ਦੌਰਾਨ ਉਸ ਦੀ ਮਾਰਚ ਮਹੀਨੇ ਮੌਤ ਹੋ ਗਈ ਸੀ, ਜਿਸ ਬਾਰੇ ਪਰਿਵਾਰ ਨੂੰ ਜੂਨ ਵਿੱਚ ਪਤਾ ਲੱਗਿਆ ਸੀ।