Delhi News: ਗੁਰਦੁਆਰਾ ਸੀਸ ਗੰਜ ਸਾਹਿਬ ਦੇ ਜੋੜਾ ਘਰ `ਚ ਵੀ ਵੜਿਆ ਪਾਣੀ
ਮਨਪ੍ਰੀਤ ਸਿੰਘ Fri, 28 Jun 2024-6:39 pm,
Delhi News: ਦਿੱਲੀ-ਐਨਸੀਆਰ ਦੀ ਪਹਿਲੀ ਬਾਰਿਸ਼ ਲੋਕਾਂ ਲਈ ਮੁਸੀਬਤ ਬਣ ਗਈ। ਸ਼ੁੱਕਰਵਾਰ ਸਵੇਰੇ ਜਦੋਂ ਲੋਕ ਘਰਾਂ ਤੋਂ ਬਾਹਰ ਨਿਕਲੇ ਤਾਂ ਪਾਣੀ ਵਿਚ ਡੁੱਬੀਆਂ ਸੜਕਾਂ ਦੇਖ ਕੇ ਦੰਗ ਰਹਿ ਗਏ। ਕੁਝ ਘੰਟਿਆਂ ਦੀ ਬਾਰਿਸ਼ ਨੇ ਦਿੱਲੀ ਦੇ ਡਰੇਨੇਜ ਸਿਸਟਮ ਦੀ ਪੋਲ ਖੋਲ੍ਹ ਕੇ ਰੱਖ ਦਿਤੀ। ਕਈ ਇਲਾਕਿਆਂ ਵਿੱਚ ਪਾਣੀ ਭਰਿਆ ਗਿਆ। ਗੁਰਦੁਆਰਾ ਸੀਸ ਗੰਜ ਸਾਹਿਬ ਦੇ ਜੋੜਾ ਘਰ ਵਿੱਚ ਪਾਣੀ ਭਰ ਗਿਆ। ਜਿਸ ਨੂੰ ਸੰਗਤ ਨੇ ਬਾਲਟੀਆਂ ਨਾਲ ਬਾਹਰ ਕੱਢਿਆ।