Delhi Weather Update: ਦਿੱਲੀ ਵਿੱਚ ਠੰਢ ਨੇ ਹੱਡ ਕੰਬਾਏ, ਉਡਾਣਾਂ ਤੇ ਟਰੇਨਾਂ ਲੇਟ, ਯਾਤਰੀ ਹੋ ਰਹੇ ਪਰੇਸ਼ਾਨ, ਵੇਖੋ ਵੀਡੀਓ
Delhi Weather Update: ਰਾਜਧਾਨੀ ਦਿੱਲੀ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਦਿੱਲੀ ਵਿੱਚ ਠੰਢ ਨੇ ਹੱਡ ਕੰਬਾ ਦਿੱਤੇ ਹਨ। ਭਾਵੇਂ ਇੱਕ ਦਿਨ ਪਹਿਲਾਂ ਦੇ ਮੁਕਾਬਲੇ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਮਾਮੂਲੀ ਫਰਕ ਦੇਖਿਆ ਗਿਆ ਪਰ ਮੁੜ ਤੋਂ ਧੁੰਦ ਦੀ ਪਰਤ ਨੇ ਅਸਮਾਨ ਨੂੰ ਢੱਕਿਆ ਹੋਇਆ ਸੀ। ਧੁੰਦ ਕਰਕੇ ਉਡਾਣਾਂ ਤੇ ਟਰੇਨਾਂ ਲੇਟ ਹੋ ਰਹੀਆਂ ਹਨ। ਇਸ ਨਾਲ ਯਾਤਰੀ ਪਰੇਸ਼ਾਨ ਹੋ ਰਹੇ ਹਨ। ਵੇਖੋ ਵੀਡੀਓ