Delhi Weather Update: ਸੰਘਣੀ ਪਰਤ ਨੇ ਦਿੱਲੀ ਨੂੰ ਢੱਕਿਆ, ਉਡਾਣਾਂ ਲੇਟ, ਯਾਤਰੀ ਹੋ ਰਹੇ ਪਰੇਸ਼ਾਨ, ਵੇਖੋ ਵੀਡੀਓ
Delhi Weather Update: ਦਿੱਲੀ ਵਿੱਚ ਕੜਾਕੇ ਦੀ ਠੰਡ ਜਾਰੀ ਹੈ ਅਤੇ ਧੁੰਦ ਦੇ ਵਿਚਕਾਰ ਆਈਜੀਆਈ ਹਵਾਈ ਅੱਡੇ 'ਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਕਈ ਉਡਾਣਾਂ ਵਿੱਚ ਦੇਰੀ ਹੋ ਰਹੀ ਹੈ। ਹਾਲ ਹੀ ਵਿੱਚ ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਯਾਤਰੀਆਂ ਨੂੰ ਆਪਣੀਆਂ ਉਡਾਣਾਂ ਲਈ ਹਵਾਈ ਅੱਡੇ 'ਤੇ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ।ਬਹਿਰੀਨ ਤੋਂ ਆਉਣ ਵਾਲੀ ਇੱਕ ਯਾਤਰੀ ਨੇਹਾ ਬੈਨੀਵਾਲ ਦਾ ਕਹਿਣਾ ਹੈ, "ਧੁੰਦ ਕਾਰਨ ਮੇਰੀ ਫਲਾਈਟ ਲੇਟ ਹੋ ਗਈ ਸੀ। ਉਸ ਨੇ ਇੱਥੇ ਸਵੇਰੇ 4:45 'ਤੇ ਲੈਂਡ ਕਰਨਾ ਸੀ ਪਰ ਇਹ ਸਵੇਰੇ 5:35 'ਤੇ ਉਤਰੀ..."