Dera Baba Nanak Clash: ਪੋਲਿੰਗ ਬੂਥ `ਤੇ ਕਾਂਗਰਸ ਤੇ `ਆਪ` ਵਰਕਰਾਂ ਵਿਚਾਲੇ ਹੋਈ ਝੜਪ, ਮਾਹੌਲ ਹੋਇਆ ਤਣਾਅਪੂਰਨ, ਵੇਖੋ ਵੀਡੀਓ
Dera Baba Nanak Clash Video: ਪਿੰਡ ਡੇਰਾ ਪਠਾਣਾ ਦੇ ਪੋਲਿੰਗ ਬੂਥ 'ਤੇ ਕਾਂਗਰਸ ਅਤੇ 'ਆਪ' ਵਰਕਰਾਂ ਵਿਚਾਲੇ ਝੜਪ ਹੋ ਗਈ। ਇਸ ਮੌਕੇ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ। ਪੰਜਾਬ ਦੇ ਡੇਰਾ ਬਾਬਾ ਨਾਨਕ ਜ਼ਿਮਨੀ ਚੋਣ ਲਈ ਵੋਟਿੰਗ ਚੱਲ ਰਹੀ ਹੈ। ਇਸ ਮੌਕੇ ਉੱਤੇ ਪੁਲਿਸ ਨੇ ਹਲਕੇ ਦੇ ਬਾਹਰੋਂ ਆਏ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਤੋਂ ਜ਼ਿਮਣੀ ਚੋਣ ਲੜ ਰਹੇ ਗੁਰਦੀਪ ਸਿੰਘ ਰੰਧਾਵਾ ਵੀ ਆਪਣੇ ਸਮਰਥਕਾਂ ਦੇ ਹੱਕ ਦੇ ਵਿੱਚ ਪਹੁੰਚੇ।