Sri Harmandir Sahib: ਅੱਤ ਦੀ ਗਰਮੀ `ਤੇ ਸ਼ਰਧਾ ਭਾਰੂ; ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ `ਚ ਸੰਗਤ ਪੁੱਜੀ
Sri Harmandir Sahib: ਗੁਰੂ ਨਗਰੀ ਅੰਮ੍ਰਿਤਸਰ ਵਿੱਚ ਪਾਰਾ 44 ਡਿਗਰੀ ਤੋਂ ਪਾਰ ਹੋ ਚੁੱਕਾ ਹੈ। ਉੱਥੇ ਹੀ ਸ੍ਰੀ ਦਰਬਾਰ ਸਾਹਿਬ ਤੇ ਸ਼ਰਧਾਲੂਆਂ ਦੀ ਸ਼ਰਧਾ ਗਰਮੀ ਦੇ ਉੱਪਰ ਭਾਰੀ ਪੈ ਰਹੀ ਹੈ। ਵੱਡੀ ਤਾਦਾਦ ਵਿੱਚ ਸ਼ਰਧਾਲੂ ਇੱਥੇ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ। ਐਸਜੀਪੀਸੀ ਵੱਲੋਂ ਵੀ ਗਰਮੀ ਦੇ ਮੱਦੇਨਜ਼ਰ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੀ ਵੀ ਤਿੰਨ ਤੋਂ ਚਾਰ ਵਾਰ ਠੰਢੇ ਪਾਣੀ ਦੇ ਨਾਲ ਸਫਾਈ ਕੀਤੀ ਜਾਂਦੀ ਹੈ ਤਾਂ ਕਿ ਸ਼ਰਧਾਲੂਆਂ ਨੂੰ ਥੋੜ੍ਹੀ ਗਰਮੀ ਤੋਂ ਰਾਹਤ ਮਿਲ ਸਕੇ, ਉੱਥੇ ਹੀ ਜਗ੍ਹਾ-ਜਗ੍ਹਾ ਉਤੇ ਕੂਲਰ ਲਗਾਏ ਗਏ ਹਨ। ਐਸਜੀਪੀਸੀ ਵੱਲੋਂ ਛਬੀਲ ਦਾ ਵੀ ਪ੍ਰਬੰਧ ਕੀਤਾ ਗਿਆ ਹੈ।