Pandit Dhirendra Shastri Threat: ਬਾਗੇਸ਼ਵਰ ਧਾਮ ਦੇ ਮੁਖੀ ਧੀਰੇਂਦਰ ਸ਼ਾਸਤਰੀ ਨੂੰ ਮਿਲੀ ਧਮਕੀ, ਮੁਲਜ਼ਮ ਗ੍ਰਿਫਤਾਰ
ਛਤਰਪੁਰ ਜ਼ਿਲ੍ਹੇ ਵਿੱਚ ਬਾਗੇਸ਼ਵਰ ਧਾਮ ਦੇ ਮੁਖੀ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਉਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਈਮੇਲ ਕਰਕੇ 10 ਲੱਖ ਰੁਪਏ ਮੰਗੇ ਸਨ। ਮੁਲਜ਼ਮ ਆਕਾਸ਼ ਕੁਮਾਰ ਨੇ ਧਮਕੀ ਦੇ ਕੇ 10 ਲੱਖ ਰੁਪਏ ਦੀ ਮੰਗ ਕੀਤੀ ਸੀ। ਬਿਹਾਰ ਦੇ ਪਟਨਾ ਦੇ ਕੰਕਰਬਾਗ ਇਲਾਕੇ ਦੇ ਦਵਾਰਕਾ ਕਾਲਜ ਤੋਂ ਛੱਤਰਪੁਰ ਜ਼ਿਲ੍ਹਾ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।