ਆਪਣੇ Born to Shine ਟੂਰ ਲਈ ਤਿਆਰ ਨੇ ਦਿਲਜੀਤ ਦੋਸਾਂਝ - 9 ਦਸੰਬਰ, ਮੁੰਬਈ
Dec 01, 2022, 23:52 PM IST
ਆਪਣੇ ਗੀਤਾਂ ਅਤੇ ਫਿਲਮਾਂ ਨਾਲ ਲੋਕਾਂ ਦੇ ਦਿਲਾਂ 'ਚ ਆਪਣਾ ਨਾਂ ਬਣਾਉਣ ਵਾਲੇ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਹਾਲ ਹੀ 'ਚ ਆਪਣੇ ਲਾਈਵ ਟੂਰ ਦੀ ਤਿਆਰੀ ਕੀਤੀ ਹੈ। ਦਿਲਜੀਤ ਦਾ ਬੌਰਨ ਟੂ ਸ਼ਾਈਨ ਟੂਰ 9 ਦਸੰਬਰ ਮੁੰਬਈ ਵਿੱਖੇ ਹੋਵੇਗਾ।ਦਿਲਜੀਤ ਦੋਸਾਂਝ ਦੇ ਅੰਤਰਰਾਸ਼ਟਰੀ ਬੌਰਨ ਟੂ ਸ਼ਾਈਨ ਟੂਰ ਸਮਾਰੋਹ ਵਿੱਚ ਭਾਰੀ ਭੀੜ ਦੇਖਣ ਨੂੰ ਮਿਲੀ ਸੀ, ਹੁਣ ਵੇਖਣਾ ਇਹ ਹੋਵੇਗਾ ਕੀ 9 ਦਸੰਬਰ ਨੂੰ ਮੁੰਬਈ 'ਚ ਕਿੰਨਾ ਧਮਾਲ ਹੁੰਦਾ ਹੈ।