Dinanagar News: ਮੁਲਜ਼ਮ ਨੂੰ ਫੜਨ ਗਈ ਪੁਲਿਸ ਪਾਰਟੀ `ਤੇ ਲੋਕਾਂ ਨੇ ਹਮਲਾ ਕੀਤਾ, ਮੁਲਜ਼ਮ ਵੀ ਭਜਾਇਆ
ਮਨਪ੍ਰੀਤ ਸਿੰਘ Mon, 21 Oct 2024-4:30 pm,
Dinanagar News: ਥਾਣਾ ਗੁਰਦਾਸਪੁਰ ਵਿਖੇ ਲੰਘੀ 18 ਅਕਤੂਬਰ ਨੂੰ ਦਰਜ ਇਕ ਮਾਮਲੇ ਦੇ ਮੁਲਜ਼ਮ ਅਮਰਜੀਤ ਵਾਸੀ ਪਨਿਆੜ ਦੀ ਭਾਲ ਵਿੱਚ ਪੁਲਿਸ ਦੀ ਟੀਮ ਪਿੰਡ ਪਨਿਆੜ ਵਿਖੇ ਪੁੱਜੀ ਸੀ। ਪਤਾ ਲੱਗਾ ਕਿ ਅਮਰਜੀਤ ਨਾਂ ਦਾ ਉਕਤ ਮੁਲਜ਼ਮ ਆਪਣੇ ਸਹੁਰੇ ਘਰ ਅਵਾਂਖਾ ਵਿਖੇ ਲੁਕਿਆ ਹੋਇਆ ਹੈ। ਜਦੋਂ ਪੁਲਿਸ ਟੀਮ ਮੁਲਜ਼ਮ ਨੂੰ ਲੱਭਦੀ ਹੋਈ ਪਿੰਡ ਅਵਾਂਖਾ ਵਿਖੇ ਉਸ ਦੇ ਸਹੁਰੇ ਘਰ ਪੁੱਜੀ ਅਤੇ ਅਮਰਜੀਤ ਨੂੰ ਹਿਰਾਸਤ ਵਿੱਚ ਲੈ ਲਿਆ ਤਾਂ ਅਮਰਜੀਤ ਦੇ ਸਹੁਰੇ ਪਰਿਵਾਰ ਅਤੇ ਕੁਝ ਹੋਰ ਲੋਕਾਂ ਨੇ ਪੁਲਿਸ ਦਾ ਵਿਰੋਧ ਕਰਦਿਆਂ ਪੁਲਿਸ ਨਾਲ ਧੱਕਾ-ਮੁੱਕੀ ਕੀਤੀ ਅਤੇ ਅਮਰਜੀਤ ਨੂੰ ਪੁਲਿਸ ਦੀ ਹਿਰਾਸਤ ਚੋਂ ਛੁਡਵਾ ਕੇ ਭਜਾ ਦਿੱਤਾ।