Doda Legislative Assembly: ਕੇਜਰੀਵਾਲ ਨੇ ਮਹਿਰਾਜ ਮਲਿਕ ਨੂੰ ਡੋਡਾ ਸੀਟ ਜਿੱਤ ਲਈ ਵਧਾਈ ਦਿੱਤੀ
ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਰਹੇ ਹਨ। ਹੁਣ ਤੱਕ ਦੇ ਰੁਝਾਨਾਂ ਅਤੇ ਨਤੀਜਿਆਂ ਮੁਤਾਬਕ ਕਾਂਗਰਸ ਗਠਜੋੜ ਨੂੰ ਬਹੁਮਤ ਮਿਲ ਰਿਹਾ ਹੈ। ਇਹ ਨਤੀਜੇ ਸੂਬੇ ਵਿੱਚ ਆਮ ਆਦਮੀ ਪਾਰਟੀ ਲਈ ਖੁਸ਼ਖਬਰੀ ਲੈ ਕੇ ਆਏ ਹਨ। ਪਾਰਟੀ ਦੇ ਡੋਡਾ ਵਿਧਾਨ ਸਭਾ ਉਮੀਦਵਾਰ ਮਹਿਰਾਜ ਮਲਿਕ ਨੇ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਨਾਲ ਸੂਬੇ 'ਚ 'ਆਪ' ਦਾ ਖਾਤਾ ਵੀ ਖੁੱਲ੍ਹ ਗਿਆ ਹੈ। ਅਰਵਿੰਦ ਕੇਜਰੀਵਾਲ ਨੇ ਮਹਿਰਾਜ ਮਲਿਕ ਨੂੰ ਜਿੱਤ ਦੀ ਵਧਾਈ ਦਿੱਤੀ ਹੈ।