Drink and Drive Video: ਚਲਾਨ ਕਰਦੀ ਪੁਲਿਸ ਨੂੰ ਸ਼ਰਾਬੀ ਨੇ ਪਾਇਆ ਵਕਤ, ਸੜਕ ਦੇ ਵਿਚਾਲੇ ਪੈ ਗਿਆ ਲੰਮਾ, ਕਹਿੰਦਾ...
Drink and Drive Video: ਬਠਿੰਡਾ ਟਰੈਫਿਕ ਪੁਲਿਸ ਵੱਲੋਂ ਰਾਤ ਸਮੇਂ ਵੱਖ-ਵੱਖ ਚੌਂਕਾਂ ਵਿੱਚ ਡਰਿੰਕ ਐਂਡ ਡਰਾਈਵ ਨੂੰ ਲੈ ਕੇ ਨਾਕੇ ਲਗਾਏ ਗਏ ਜਿਸ ਵਿੱਚ ਟੂ ਵੀਲਰ ਥਰੀ ਵੀਲਰ ਤੇ ਫੋਰ ਵੀਲਰ ਆਦਿ ਚਾਲਕਾਂ ਦੀ ਡਰਾਈਵ ਕਰਦੇ ਸਮੇਂ ਸ਼ਰਾਬ ਪੀਤੇ ਹੋਣ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਜਦ ਇੱਕ ਮੋਟਰਸਾਈਕਲ ਸਵਾਰ ਨੂੰ ਰੋਕ ਕੇ ਪੁਲਿਸ ਨੇ ਮਸ਼ੀਨ ਰਾਹੀਂ ਅਲਕੋਹਲ ਚੈੱਕ ਕੀਤੀ ਤਾਂ ਸ਼ਰਾਬੀ ਨੇ ਹੰਗਾਮਾ ਖੜਾ ਕਰ ਦਿੱਤਾ। ਚੌਕ ਵਿੱਚ ਕਾਰ ਦੇ ਅੱਗੇ ਜਾ ਕੇ ਲੇਟ ਗਿਆ ਅਤੇ ਗਾਲੀ ਗਲੋਚ ਕਰਨ ਲੱਗਿਆ। ਪੁਲਿਸ ਨੇ ਮੌਕੇ ਖੜੀ 112 ਨੰਬਰ ਗੱਡੀ ਉੱਪਰ ਥਾਣੇ ਲੈ ਗਏ ਇਸ ਹੰਗਾਮੇ ਨੂੰ ਦੇਖ ਕੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ।