Mohali News: ਸੰਘਣੀ ਧੁੰਦ ਕਾਰਨ ਏਅਰਪੋਰਟ ਰੋਡ `ਤੇ ਵਾਹਨਾਂ ਦੀ ਰਫ਼ਤਾਰ `ਤੇ ਲੱਗੀ ਬਰੇਕ, ਦੇਖੋ ਵੀਡੀਓ
ਸੋਮਵਾਰ ਨੂੰ ਤੜਕੇ ਲੋਕਾਂ ਨੂੰ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੋਹਾਲੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਸੰਘਣੀ ਧੁੰਦ ਹੋਣ ਕਾਰਨ ਭੀੜ-ਭਾੜ ਵਾਲੇ ਰੋਡ ਬਿਲਕੁਲ ਸੁੰਨਸਾਨ ਨਜ਼ਰ ਆਏ। ਵੱਡੇ ਤੜਕੇ ਏਅਰਪੋਰਟ ਰੋਡ ਉਪਰ ਵਾਹਨਾਂ ਦੀ ਰਫਤਾਰ ਨੂੰ ਬਰੇਕ ਲੱਗੀ ਨਜ਼ਰ ਆਈ। ਵਿਜ਼ੀਬਿਲਟੀ ਘੱਟ ਹੋਣ ਕਾਰਨ ਸ਼ਹਿਰ ਵਿੱਚ ਕਈ ਹਾਦਸੇ ਵਾਪਰਨ ਦੀ ਖਬਰ ਵੀ ਸਾਹਮਣੇ ਆਈ ਹੈ।