Mohali News: ਵਾਕਰ ਦੇ ਸਹਾਰੇ ਸੈਰ ਕਰ ਰਹੀ ਬਜ਼ੁਰਗ ਔਰਤ ਦੀਆਂ ਵਾਲ਼ੀਆਂ ਝਪਟੀਆਂ, ਦੇਖੋ ਵੀਡੀਓ
Mohali News: ਮੋਹਾਲੀ ਵਿੱਚ ਝਪਟਮਾਰਾਂ ਦੇ ਹੌਸਲੇ ਸਿਖਰਾਂ ਉਪਰ ਹਨ। ਰੋਜ਼ਾਨਾ ਵਾਰਦਾਤਾਂ ਵਾਪਰਨ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਮੋਹਾਲੀ ਦੀ ਇੱਕ ਤਾਜ਼ਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬਜ਼ੁਰਗ ਔਰਤ ਵਾਕਰ ਦੇ ਸਹਾਰੇ ਘਰ ਦੇ ਬਾਹਰ ਸੈਰ ਕਰ ਰਹੀ ਹੈ। ਅਚਾਨਕ ਇੱਕ ਝਪਟਮਾਰ ਉਸ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਿਆ। ਲੁਟੇਰੇ ਹੁਣ ਬਜ਼ੁਰਗ ਅਤੇ ਚੱਲਣ ਵਿੱਚ ਅਸਮਰਥ ਲੋਕਾਂ ਨੂੰ ਵੀ ਨਹੀਂ ਬਖਸ਼ ਰਹੇ।