Encounter In Jalandhar: ਜਲੰਧਰ `ਚ ਪੁਲਿਸ ਤੇ ਗੈੰਗਸਟਰਾਂ ਵਿਚਾਲੇ ਮੁੱਠਭੇੜ, CCTV ਆਇਆ ਸਾਹਮਣੇ
Encounter In Jalandhar: ਬੀਤੀ ਦੇਰ ਰਾਤ ਸੀਆਈਏ ਸਟਾਫ਼ ਦੀ ਟੀਮ ਜਲੰਧਰ ਦੇ ਆਬਾਦਪੁਰਾ ਵਿੱਚ ਛਾਪੇਮਾਰੀ ਕਰਨ ਗਈ ਤਾਂ ਬਦਮਾਸ਼ਾਂ ’ਤੇ ਗੋਲੀਆਂ ਚਲਾ ਦਿੱਤੀਆਂ। ਜਦੋਂ ਪੁਲਿਸ ਅਪਰਾਧੀ ਚਿੰਟੂ ਨੂੰ ਗ੍ਰਿਫਤਾਰ ਕਰਨ ਗਈ ਤਾਂ ਉਥੇ ਮੌਜੂਦ 4 ਵਿਅਕਤੀਆਂ ਨੇ ਪੁਲਸ ਪਾਰਟੀ 'ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ 'ਚ ਜਦੋਂ ਪੁਲਿਸ ਨੇ ਗੋਲੀ ਚਲਾਈ ਤਾਂ ਇੱਕ ਵਿਅਕਤੀ ਨੂੰ ਗੋਲੀ ਲੱਗ ਗਈ। ਇਲਾਕਾ ਵਾਸੀਆਂ ਦੀ ਮਦਦ ਨਾਲ ਪੁਲਿਸ ਨੇ ਚਾਰੋਂ ਬਦਮਾਸ਼ਾਂ ਨੂੰ ਕਾਬੂ ਕਰ ਲਿਆ। ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਗੋਲੀਬਾਰੀ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।