Rakhi Sawant News: ਸ਼ੁਭਕਰਨ ਸਿੰਘ ਨੂੰ ਯਾਦ ਕਰ ਰਾਖੀ ਸਾਵੰਤ ਹੋਈ ਭਾਵੁਕ, ਕਿਸਾਨਾਂ ਦੇ ਹੱਕ `ਚ ਬੁਲੰਦ ਕੀਤੀ ਆਵਾਜ਼
Rakhi Sawant Video: ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਰਾਖੀ ਸਾਵੰਤ ਨੇ ਸ਼ਹੀਦ ਸ਼ੁਭਕਰਨ ਲਈ ਪ੍ਰਾਰਥਨਾ ਕੀਤੀ ਅਤੇ ਆਪਣਾ ਦੁੱਖ ਪ੍ਰਗਟ ਕੀਤਾ ਹੈ। ਹਾਲ ਹੀ ਵਿੱਚ ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਸਨੇ ਸ਼ਹੀਦ ਸ਼ੁਭਕਰਨ ਲਈ ਦੁੱਖ ਪ੍ਰਗਟ ਕੀਤਾ ਹੈ ਅਤੇ ਕਿਹਾ ਕਿ ਮੈਂ ਉਸਦੇ ਲਈ ਪ੍ਰਾਰਥਨਾ ਕਰਦੀ ਹਾਂ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਅਪੀਲ ਕੀਤੀ ਸਭ ਲੋਕ ਏਕਤਾ ਦਿਖਾਉਣ। ਦਰਅਸਲ 21 ਫਰਵਰੀ ਨੂੰ ਖਨੌਰੀ ਬਾਰਡਰ ’ਤੇ ਸਿਰ ’ਚ ਗੋਲੀ ਲੱਗਣ ਕਾਰਨ ਕਿਸਾਨ ਸ਼ੁਭਕਰਨ ਸਿੰਘ ਦੀ ਸ਼ਹੀਦ ਹੋ ਗਏ ਸੀ।