ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੀ ਮਸ਼ਹੂਰ ਪੰਜਾਬੀ ਡਾਂਸਰ ਤਨੂ ਬਰਾੜ, ਪਿਤਾ ਬਲਕੌਰ ਸਿੰਘ ਨਾਲ ਆਈ ਨਜ਼ਰ
Feb 20, 2023, 12:52 PM IST
ਸੋਸ਼ਲ ਮੀਡਿਆ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲਣ ਆਈ ਮਸ਼ਹੂਰ ਪੰਜਾਬੀ ਡਾਂਸਰ ਤਨੂ ਬਰਾੜ ਨਾਲ ਵੀਡੀਓ ਵਾਇਰਲ ਹੋ ਰਿਹਾ ਹੈ। ਸਿੱਧੂ ਮੂਸੇਵਾਲਾ ਦਾ ਕਤਲ ਹੋਏ ਕਾਫੀ ਸਮਾਂ ਹੋ ਗਿਆ ਹੈ ਪਰ ਹੁਣ ਤੱਕ ਇਨਸਾਫ਼ ਨਹੀਂ ਮਿਲਿਆ। ਇਸ ਦੌਰਾਨ ਸਿੱਧੂ ਦੇ ਪਰਿਵਾਰ ਨੂੰ ਮਿਲਣ ਅਕਸਰ ਕਈ ਮਸ਼ਹੂਰ ਹਸਤੀਆਂ ਉਨ੍ਹਾਂ ਨਾਲ ਵਕਤ ਗੁਜ਼ਾਰਨ ਆਉਂਦੇ ਹਨ। ਹਾਲ 'ਚ ਹੀ ਮਸ਼ਹੂਰ ਪੰਜਾਬੀ ਡਾਂਸਰ ਤਨੂ ਬਰਾੜ ਸਿੱਧੂ ਦੀ ਹਵੇਲੀ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੀ ਜਿਸਦੀ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ।