ਮਸ਼ਹੂਰ ਪੰਜਾਬੀ ਕਲਾਕਾਰ Jazzy B ਦਾ ਟਵਿੱਟਰ ਅਕਾਉਂਟ ਭਾਰਤ `ਚ ਹੋਇਆ ਬੰਦ !
Dec 20, 2022, 23:22 PM IST
ਦਿਲ ਲੁੱਟਿਆ ਫੇਮ ਜੈਜ਼ੀ ਬੀ ਜੋ ਪੰਜਾਬ ਦੀ ਇੱਕ ਜਾਣੀ-ਪਛਾਣੀ ਸ਼ਖਸੀਅਤ ਹੈ, ਜਿਨ੍ਹਾਂ ਨੇ ਬਹੁਤ ਸਾਰੇ ਹਿੱਟ ਗਾਣੇ ਦਿੱਤੇ ਹਨ ਜਿਵੇਂ ਕੀ ਵੈਰ ਮਿੱਤਰਾਂ ਦਾ, ਮਿੱਤਰਾਂ ਦੇ ਬੂਟ , ਤੇਰਾ ਰੂਪ ਤੇ ਹੋਰ ਵੀ ਵਾਧੂ ਸਾਰੇ। ਪਰ, ਹੁਣ ਇੱਕ ਖ਼ਬਰ ਆਈ ਹੈ ਕਿ ਭਾਰਤ 'ਚ ਜੈਜ਼ੀ ਬੀ ਦੇ ਟਵਿਟਰ 'ਤੇ ਸੋਸ਼ਲ ਮੀਡੀਆ ਅਕਾਊਂਟ 'ਤੇ ਰੋਕ ਲਗਾ ਦਿੱਤੀ ਗਈ ਹੈ। ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਭਾਰਤ 'ਚ ਕਿਸਾਨ ਅੰਦੋਲਨ ਦੌਰਾਨ ਵੀ ਬੰਦ ਕਰ ਦਿੱਤਾ ਗਿਆ ਸੀ ਅਤੇ ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟਵਿਟਰ ਅਕਾਊਂਟ ਨੂੰ ਬੈਨ ਕਰ ਦਿੱਤਾ ਗਿਆ ਹੈ।