Latest News Of Punjab: 56 ਸਾਲਾਂ ਮਹਿਲਾ ਨੇ ਭਾਰਤ ਦਾ ਚਮਕਾਇਆ ਨਾਂਅ, ਇੱਕ ਸਾਲ `ਚ 100 ਮੀਟਰ ਦੀ ਦੌੜ `ਚ ਜਿੱਤੇ 22 ਮੈਡਲ
Jul 31, 2023, 14:39 PM IST
Latest News Of Punjab: ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੀ 56 ਸਾਲਾਂ ਔਰਤ ਵੀਰਪਾਲ ਕੌਰ ਨੇ ਇਕ ਸਾਲ 'ਚ ਹੀ 100 ਮੀਟਰ ਦੌੜ 'ਚ 22 ਦੇ ਕਰੀਬ ਮੈਡਲ ਹਾਸਿਲ ਕਰ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ। ਹਾਲ ਹੀ 'ਚ ਦੇਹਰਾਦੂਨ 'ਚ ਹੋਈਆਂ ਖੇਡਾਂ 'ਚ ਵੀਰਪਾਲ ਕੌਰ ਨੇ ਨੈਸ਼ਨਲ ਪੱਧਰ ਤੇ 100 ਮੀਟਰ ਦੀ ਦੌੜ ਚ ਗੋਲਡ ਮੈਡਲ ਜਿੱਤ ਕੇ ਪੰਜਾਬ ਦੀ ਪਹਿਲੀ ਔਰਤ ਵਜੋਂ ਵੱਡੀ ਉਪਲੱਭਦੀ ਹਾਸਿਲ ਕੀਤੀ ਹੈ। ਵੀਰਪਾਲ ਕੌਰ ਨੇ ਹੁਣ ਇੰਟਰਨੈਸ਼ਨਲ ਪੱਧਰ ਤੇ ਨੇਪਾਲ ਅਤੇ ਮਲੇਸ਼ੀਆ 'ਚ ਹੋਣ ਜਾ ਰਹੀਆਂ ਖੇਡਾਂ ਵਿਚ ਹਿਸਾ ਲੈਕੇ ਵੱਡੀਆਂ ਬੁਲੰਦੀਆ ਹਾਸਿਲ ਕਰਨ ਲਈ ਵੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਹੈ। ਇਸ ਵੀਡੀਓ 'ਚ ਵੇਖੋ 56 ਸਾਲਾਂ ਵੀਰਪਾਲ ਕੌਰ ਦੀ ਕਹਾਣੀ..