Faridkot Jail: ਫ਼ਰੀਦਕੋਟ ਜੇਲ੍ਹ ਚੋਂ ਕੈਦੀਆਂ ਦੀਆਂ ਜਰਾਬਾਂ ਚੋਂ ਮਿਲਿਆ ਨਸ਼ਾ, ਪੁਲਿਸ ਨੇ ਮਾਮਲਾ ਕੀਤਾ ਦਰਜ
ਮਨਪ੍ਰੀਤ ਸਿੰਘ Fri, 05 Apr 2024-3:39 pm,
Faridkot Jail: ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚ ਐੱਸ.ਐੱਸ.ਪੀ ਫਰੀਦਕੋਟ ਦੀ ਅਗਵਾਈ 'ਚ ਸਰਚ ਅਭਿਆਨ ਚਲਾਇਆ ਗਿਆ। ਬੀਤੇ ਦਿਨੀਂ ਆਈਸ ਨਾਂਅ ਦਾ ਨਸ਼ੀਲਾ ਪਦਾਰਥ ਮਿਲਣ ਤੋਂ ਬਾਅਦ ਪੁਲਿਸ ਹਰਕਤ 'ਚ ਆ ਗਈ ਹੈ। ਪੁਲਿਸ ਮੁਲਾਜ਼ਮਾਂ ਨੇ ਸਵੇਰੇ ਤਲਾਸ਼ੀ ਕੀਤੀ ਅਤੇ ਇਹ ਤਲਾਸ਼ੀ 2 ਘੰਟੇ ਤੱਕ ਚੱਲੀ। ਉਨ੍ਹਾਂ ਦੱਸਿਆ ਕਿ ਜੋ ਕੈਦੀ ਬਾਹਰੋਂ ਆਇਆ ਸੀ, ਜਦੋਂ ਅਸੀਂ ਉਸ ਦੀ ਚੈਕਿੰਗ ਕੀਤੀ ਤਾਂ ਉਸ ਦੀਆਂ ਜੁਰਾਬਾਂ 'ਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਅਤੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ।