Sarwan Singh Pandher News: ਅੱਜ ਕੱਢਾਂਗੇ ਕੈਂਡਲ ਮਾਰਚ, ਕਿਸਾਨ ਆਗੂ ਸਿੰਘ ਪੰਧੇਰ ਨੇ ਅੱਗੇ ਦੇ ਅੰਦੋਲਨ ਬਾਰੇ ਦੱਸੀ ਪੂੂਰੀ ਰਣਨੀਤੀ
Sarwan Singh Pandher News: ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸ਼ਨੀਵਾਰ ਨੂੰ ਕਿਹਾ, 'ਸ਼ੰਭੂ ਅਤੇ ਖਨੌਰੀ 'ਚ ਮੋਰਚੇ ਦਾ ਅੱਜ 12ਵਾਂ ਦਿਨ ਹੈ। ਕੱਲ੍ਹ ਕਿਸਾਨ ਮਜ਼ਦੂਰ ਮੋਰਚਾ ਅਤੇ ਐਸਕੇਐਮ (ਗੈਰ-ਸਿਆਸੀ) ਨੇ ਫੈਸਲਾ ਕੀਤਾ ਕਿ ਸ਼ਹੀਦਾਂ ਦੀ ਯਾਦ ਵਿੱਚ ਅੱਜ ਸ਼ਾਮ ਨੂੰ ਦੋਵੇਂ ਸਰਹੱਦਾਂ ’ਤੇ ਕੈਂਡਲ ਮਾਰਚ ਕੱਢਿਆ ਜਾਵੇਗਾ। ਇਸ ਤੋਂ ਬਾਅਦ, ਅੱਗੇ 25 ਫਰਵਰੀ ਨੂੰ, ਸਾਡੀ ਦੋਵਾਂ ਸਰਹੱਦਾਂ 'ਤੇ ਕਾਨਫਰੰਸ ਹੋਵੇਗੀ, ਕਿਉਂਕਿ 26 ਫਰਵਰੀ ਨੂੰ ਦੁਬਾਰਾ WTO 'ਤੇ ਚਰਚਾ ਹੋਵੇਗੀ।