Kapurthala News: ਸਰਕਾਰ ਦੀ ਨਜ਼ਰ-ਏ-ਇਨਾਇਤ ਤੋਂ 1 ਸਾਲ ਤੋਂ ਵਾਂਝੇ ਕਿਸਾਨ; ਰੇਤ ਦੇ ਢੇਰ ਲੱਗਣ ਕਾਰਨ ਨਹੀਂ ਬੀਜ ਪਾ ਰਹੇ ਫਸਲ
Kapurthala News: ਕਪੂਰਥਲਾ ਵਿੱਚ ਲਗਭਗ 1 ਸਾਲ ਪਹਿਲਾਂ ਆਏ ਹੜ੍ਹਾਂ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਸੀ। ਪਾਣੀ ਦੇ ਤੇਜ਼ ਵਹਾਅ ਕਾਰਨ ਖੇਤਾਂ ਵਿੱਚ ਰੇਤ ਦੇ ਵੱਡੇ-ਵੱਡੇ ਢਿੱਗ ਲੱਗ ਗਏ ਸਨ। ਇਸ ਕਾਰਨ ਕਿਸਾਨ ਹੁਣ ਤੱਕ ਆਪਣੇ ਖੇਤਾਂ ਵਿੱਚ ਫਸਲ ਨਹੀਂ ਉਗਾ ਪਾ ਰਹੇ ਹਨ। ਇਸ ਤੋਂ ਇਲਾਵਾ ਢੁੱਕਵਾਂ ਮੁਆਵਜ਼ਾ ਨਾ ਮਿਲਣ ਕਾਰਨ ਕਿਸਾਨ ਪੰਜਾਬ ਸਰਕਾਰ ਤੋਂ ਕਾਫੀ ਨਿਰਾਸ਼ ਚੱਲ ਰਹੇ ਹਨ।