Farmers Protest: ਕਿਸਾਨਾਂ ਨੂੰ ਗ੍ਰਿਫਤਾਰ ਕਰਨ ਲਈ ਹਰਿਆਣਾ ਪੁਲਿਸ ਨੇ ਕੀਤੀਆਂ 10 ਰੋਡਵੇਜ਼ ਬੱਸਾਂ ਤਿਆਰ
Farmers Delhi March: ਪੰਜਾਬ ਅਤੇ ਹਰਿਆਣਾ ਦੀ ਸਰਹੱਦ 'ਤੇ ਸ਼ੰਭੂ ਬਾਰਡਰ ਤੋਂ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ 101 ਕਿਸਾਨਾਂ ਦਾ ਸਮੂਹ ਦਿੱਲੀ ਲਈ ਪੈਦਲ ਮਾਰਚ ਸ਼ੁਰੂ ਕਰੇਗਾ। ਸ਼ੰਭੂ ਸਰਹੱਦ 'ਤੇ ਸਖ਼ਤ ਸੁਰੱਖਿਆ ਪ੍ਰਬੰਧ ਅਤੇ ਬੈਰੀਕੇਡਿੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਹਰਿਆਣਾ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਲਈ 10 ਰੋਡਵੇਜ਼ ਬੱਸਾਂ ਤਾਇਨਾਤ ਕਰ ਦਿੱਤੀਆਂ ਹਨ।