Farmers Protest in September: 4 ਸਿਤੰਬਰ ਸਾਰੇ ਜਿੱਲਿਆਂ ਦੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਦੇਣਗੇ ਕਿਸਾਨ
Farmers Protest in September outside DC Offices: ਪੰਜਾਬ ਦੇ ਕਿਸਾਨਾਂ ਦੀਆਂ 5 ਜੱਥੇਬੰਦੀਆਂ ਦੀਆਂ ਜਨਰਲ ਬੋਡੀ ਮੀਟਿੰਗ ਹੋਈ ਜੋ ਤਕਰੀਬਨ ਦੋ ਘੰਟੇ ਚੱਲੀ ਅਤੇ ਇਸ ਤੋਂ ਬਾਅਦ ਬਲਬੀਰ ਸਿੰਘ ਰਾਜੇਵਾਲ ਵੱਲੋਂ ਦੱਸਿਆ ਗਿਆ ਕਿ 4 ਸਿਤੰਬਰ ਨੂੰ ਸਾਰੇ ਜਿੱਲਿਆਂ ਦੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ। 9 ਸਿਤੰਬਰ ਨੂੰ ਇਸੇ ਜਗ੍ਹਾ ਆਲ ਪਾਰਟੀ ਮੀਟਿੰਗ ਬੁਲਾਈ ਜਾਵੇਗੀ ਅਤੇ ਜਿਸ ਦੌਰਾਨ ਦਰਿਆਈ ਪਾਣੀ ਨੂੰ ਲੈਕੇ ਸਵਾਲ ਜਵਾਬ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਹੜ੍ਹਾਂ ਦੇ ਮੁਆਵਜੇ ਨੂੰ ਲੈਕੇ ਅਗਲੀ ਰਣਨੀਤੀ ਉਲੀਕੀ ਗਈ ਕਿਉਂਕਿ ਅਜੇ ਤਕ ਕੋਈ ਮੁਆਵਜਾ ਨਹੀਂ ਮਿਲਿਆ।