Gidderbaha News: ਟੇਲਾਂ ਵਿੱਚ ਪਾਣੀ ਨਾਲ ਪੁੱਜਣ ਕਾਰਨ ਕਿਸਾਨ ਪਰੇਸ਼ਾਨ; ਸਰਕਾਰ ਉਪਰ ਕੱਢ ਰਹੇ ਭੜਾਸ
Gidderbaha News: ਪੰਜਾਬ ਵਿੱਚ ਝੋਨੇ ਦੀ ਲੁਆਈ ਦਾ ਸਮਾਂ ਕਾਫੀ ਨੇੜੇ ਆ ਗਿਆ ਹੈ ਜਦਕਿ ਮਾਲਵੇ ਦੇ ਖੇਤਰ ਵਿੱਚ ਟੇਲਾਂ ਤੱਕ ਪਾਣੀ ਅਜੇ ਪੁੱਜਿਆ ਨਹੀਂ ਹੈ। ਸੁੱਕੀਆਂ ਟੇਲਾਂ ਪੰਜਾਬ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਦੀ ਫੂਕ ਕੱਢ ਰਹੇ ਹਨ। ਗਿੱਦੜਬਾਹਾ ਦੇ ਹੁਸਨਰ ਮਾਈਨਰ ਵਿੱਚ ਬਿਲਕੁਲ ਸੋਕਾ ਪਿਆ ਹੋਇਆ। ਪਾਣੀ ਦੀ ਦਿੱਕਤ ਕਾਰਨ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।