Fazilika Mandir: ਫਾਜ਼ਿਲਕਾ ਦੇ ਮੰਦਰ `ਚ ਸ਼ਿਵਲਿੰਗ ਨੇੜੇ ਦੇਖਿਆ ਨਾਗ ਦੇਵਤਾ, ਦਰਸ਼ਨਾਂ ਲਈ ਪਹੁੰਚੇ ਸ਼ਰਧਾਲੂ, ਵੇਖੋ ਵੀਡੀਓ
Fazilika Shiv mandir: ਫਾਜ਼ਿਲਕਾ ਦੇ ਸਿੱਧ ਸ਼੍ਰੀ ਦੁਰਗਿਆਣਾ ਮੰਦਿਰ ਵਿੱਚ ਸ਼ਿਵਲਿੰਗ ਦੇ ਨੇੜੇ ਨਾਗ ਦੇਵਤਾ ਦੇ ਦਰਸ਼ਨ ਕੀਤੇ ਗਏ ਹਨ। ਜਿਵੇਂ ਹੀ ਸ਼ਿਵਲਿੰਗ ਨੇੜੇ ਸੱਪ ਦੇਵਤਾ ਦਾ ਪਤਾ ਲੱਗਾ ਤਾਂ ਵੱਡੀ ਗਿਣਤੀ 'ਚ ਸ਼ਰਧਾਲੂ ਮੰਦਰ 'ਚ ਪੁੱਜਣੇ ਸ਼ੁਰੂ ਹੋ ਗਏ। ਜੈਕਾਰਿਆਂ ਦੀ ਆਵਾਜ਼ ਗੂੰਜਣੀ ਸ਼ੁਰੂ ਹੋ ਗਈ, ਹਾਲਾਂਕਿ ਮੌਕੇ 'ਤੇ ਮੌਜੂਦ ਕਿਸੇ ਵਿਅਕਤੀ ਨੇ ਸ਼ਿਵਲਿੰਗ ਦੇ ਨੇੜੇ ਸੱਪ ਦੇਵਤਾ ਦੇ ਆਉਣ ਦੀ ਵੀਡੀਓ ਬਣਾ ਦਿੱਤੀ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।