ਫਾਜ਼ਿਲਕਾ `ਚ ਖੰਬਾ ਡਿੱਗਣ ਤੋਂ ਬਾਅਦ ਵੀ ਨਹੀਂ ਕੱਟੀ ਗਈ ਬਿਜਲੀ, ਬਿਜਲੀ ਵਿਭਾਗ ਤੇ ਲੱਗੇ ਵੱਡੇ ਇਲਜ਼ਾਮ
Jan 30, 2023, 19:52 PM IST
ਬੀਤੀ ਰਾਤ ਕਿੱਲਿਆਂਵਾਲੀ ਬਾਈਪਾਸ ਨੇੜੇ ਸੇਤੀਆ ਵੈਕਸਿੰਗ ਪਲਾਂਟ ਕੋਲ ਲੱਗੇ 11 ਹਜ਼ਾਰ ਵੋਲਟਜ਼ ਟਰਾਂਸਫਾਰਮਰ ਨਾਲ ਗੰਗਾਨਗਰ ਵੱਲੋਂ ਆ ਰਹੀ ਕਾਰ ਬੇਕਾਬੂ ਹੋ ਕੇ ਖੰਬੇ ਨਾਲ ਟਕਰਾਈ ਜਿਸ ਕਾਰਨ ਖੰਬਾ ਥੱਲੇ ਡਿੱਗ ਪਿਆ। ਖੰਬੇ ਦੇ ਥੱਲੇ ਡਿਗਣ ਤੋਂ ਬਾਅਦ ਵੀ ਬਿੱਜਲੀ ਪੂਰੀ ਰਾਤ ਚੱਲਦੀ ਰਹੀ। ਹਾਦਸੇ ਦੀ ਲਾਈਵ ਵੀਡੀਓ ਵੀ ਸਾਹਮਣੇ ਆਈ ਹੈ। ਮੌਕੇ ਤੇ ਲੋਕਾਂ ਨੇ ਦੱਸਿਆ ਕਿ ਹਾਦਸਾ ਤਾਂ ਵਾਪਰਿਆ ਪਰ ਬਿਜਲੀ ਵਿਭਾਗ ਵੱਲੋਂ ਬਿਜਲੀ ਬੰਦ ਨਹੀਂ ਕੀਤੀ ਗਈ। ਟਰਾਂਸਫਾਰਮਰ ਅਤੇ ਬਿਜਲੀ ਦੀਆਂ ਤਾਰਾਂ ਥੱਲੇ ਧਰਤੀ ਤੇ ਡਿੱਗਿਆ ਰਹੀਆਂ ਜਿਸ ਨਾਲ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਇਸ ਦੀ ਸੂਚਨਾ ਬਿਜਲੀ ਵਿਭਾਗ ਦਫ਼ਤਰ ਦਿੱਤੀ ਗਈ ਤਾਂ ਲਾਈਨ ਮੈਨ ਨੇ ਮੌਕੇ ਤੇ ਪਹੁੰਚ ਕੇ ਬਿਜਲੀ ਨੂੰ ਬੰਦ ਕਰਵਾਇਆ।