ਝੋਨੇ ਦੀ ਪਰਾਲੀ ਦਾ ਇਸਤੇਮਾਲ ਕਰ ਕਿਸਾਨ ਗੰਨੇ ਦੀ ਫਸਲ ਤੋਂ ਖੁਦ ਤਿਆਰ ਕਰ ਰਿਹਾ `ਗੁੜ`, ਵਿਦੇਸ਼ਾਂ `ਚ ਵਧੀ ਡਿਮਾਂਡ
Fazilka Farmer Jasveer Singh Success Story: ਫਾਜ਼ਿਲਕਾ ਦੇ ਵਿੱਚ ਪਿੰਡ ਚੱਕ ਪੱਖੀ ਵਿੱਚ ਕਿਸਾਨ ਜਸਵੀਰ ਸਿੰਘ ਵੱਲੋਂ ਦੋ ਏਕੜ ਫਸਲ ਦੇ ਵਿੱਚ ਗੰਨੇ ਦੀ ਫਸਲ ਦੀ ਬਿਜਾਈ ਕੀਤੀ ਗਈ ਤੇ ਇਸ ਗੰਨੇ ਦੀ ਫਸਲ ਤੋਂ ਖੁਦ ਗੁੜ ਤਿਆਰ ਕਰਕੇ ਉਸ ਵੱਲੋਂ ਗੁੜ ਵਿੱਚ ਮੁਨਾਫਾ ਕਮਾਇਆ ਜਾ ਰਿਹਾ ਹੈ। ਕਿਸਾਨਾ ਦਾ ਕਹਿਣਾ ਹੈ ਕਿ ਸ਼ੂਗਰ ਮਿੱਲਾਂ ਤੋਂ ਕਿਸਾਨਾਂ ਨੂੰ ਲਾਭ ਨਹੀਂ ਮਿਲ ਰਿਹਾ ਜਿਸ ਕਰਕੇ ਉਹਨਾਂ ਵੱਲੋਂ ਖੁਦ ਦੀ ਗੰਨੇ ਦੀ ਫਸਲ ਤੋਂ ਗੁੜ ਤਿਆਰ ਕਰਕੇ ਵੇਚ ਮੁਨਾਫਾ ਕਮਾਇਆ ਜਾ ਰਿਹਾ ਹੈ।