Fazilka Gangrape Case: ਫਾਜ਼ਿਲਕਾ `ਚ 2 ਕੁੜੀਆਂ ਨਾਲ ਗੈਂਗਰੇਪ ਕਰਨ ਦਾ ਮਾਮਲਾ, ਦੋ ਆਰੋਪੀ ਗ੍ਰਿਫਤਾਰ
Jun 24, 2023, 13:35 PM IST
Fazilka Gangrape Case: ਫਾਜ਼ਿਲਕਾ ਚ ਦੋ ਕੁੜੀਆਂ ਦੇ ਨਾਲ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਆਪਣੀ ਤਫਤੀਸ਼ ਦੌਰਾਨ ਹੁਣ ਮੁਕਦਮਾ ਦਰਜ ਕਰ ਦਿੱਤਾ ਹੈ। ਚਾਰ ਲੋਕਾਂ ਤੇ ਬਾਏ ਨੇਮ ਮੁਕਦਮਾ ਦਰਜ ਕੀਤਾ ਗਿਆ ਜਦਕਿ 4 ਅਣਪਛਾਤੇ ਹਨ ਜਿਨ੍ਹਾਂ ਵਿੱਚੋਂ ਦੋ ਆਰੋਪੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਅਦਾਲਤ ਵਿੱਚ ਆਰੋਪੀਆਂ ਨੂੰ ਪੇਸ਼ ਕਰਕੇ ਪੁਲਿਸ ਨੂੰ ਇਕ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ। ਸਰਕਾਰੀ ਹਸਪਤਾਲ ਵਿੱਚ ਆਰੋਪੀਆਂ ਦਾ ਡੀ ਐਨ ਏ ਟੈਸਟ ਕਰਵਾਇਆ ਜਾ ਰਿਹਾ ਹੈ।