Fazilka News: ਪਾਲਤੂ ਤੇ ਆਵਾਰਾ ਕੁੱਤਿਆਂ ਨੂੰ ਲੈ ਕੇ ਲੜੇ ਕੋਲਨੀ ਦੇ ਲੋਕ, ਮਾਮਲਾ ਪਹੁੰਚਿਆ ਥਾਣੇ
Jul 06, 2023, 13:13 PM IST
Fazilka News: ਫਾਜ਼ਿਲਕਾ ਦੀ ਰੋਇਲ ਸਿਟੀ 'ਚ ਆਵਾਰਾ ਕੁੱਤਿਆਂ ਨੂੰ ਲੈ ਕੇ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਾਈ ਇਸ ਕਦਰ ਤੱਕ ਹੋਈ ਕਿ ਮਾਮਲਾ ਥਾਣੇ ਤੱਕ ਪਹੁੰਚ ਗਿਆ। ਓਥੇ ਹੀ ਜ਼ਖਮੀ 2 ਲੋਕ ਸਰਕਾਰੀ ਹਸਪਤਾਲ ਵਿਚ ਦਾਖਲ ਹੋਏ ਹਨ। ਇਕ ਧਿਰ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਕਲੋਨੀ ਵਿੱਚ ਇੱਕ ਵਕੀਲ ਵੱਲੋਂ ਆਵਾਰਾ ਕੁੱਤੇ ਰੱਖੇ ਹੋਏ ਹਨ, ਜਿਨ੍ਹਾਂ ਕਰਕੇ ਪੂਰੀ ਰੋਇਲ ਸਿਟੀ ਦੇ ਲੋਕਾਂ ਦੇ ਵਿਚ ਖੌਫ ਦਾ ਮਾਹੌਲ ਹੈ। ਇਨ੍ਹਾਂ ਆਵਾਰਾ ਕੁੱਤਿਆਂ ਵੱਲੋਂ ਕਲੌਨੀ ਦੇ ਇੱਕ ਪਾਲਤੂ ਕੁੱਤੇ ਤੇ ਹਮਲਾ ਕੀਤਾ ਗਇਆ ਗਿਆ ਜਿਸ ਕਰਕੇ ਪਾਲਤੂ ਕੁੱਤੇ ਦੇ ਟਾਂਕੇ ਲੱਗੇ ਹਨ। ਪਾਲਤੂ ਕੁੱਤੇ ਦੇ ਮਾਲਕ ਵੱਲੋਂ ਅਵਾਰਾ ਕੁੱਤੇ ਦੀ ਮਾਰਕੁੱਟ ਕਰਨ ਨੂੰ ਲੈ ਕੇ ਦੌਹਾਂ ਧਿਰਾਂ ਦੇ ਵਿੱਚ ਲੜਾਈ ਹੋ ਗਈ। ਲੜਾਈ ਇਸ ਕਦਰ ਹੋਈ ਕਿ ਜਖਮੀ ਲੋਕ ਜਿੱਥੇ ਸਰਕਾਰੀ ਹਸਪਤਾਲ ਵਿਚ ਪਹੁੰਚੇ ਉਥੇ ਹੀ ਮਸਲਾ ਥਾਣੇ ਪਹੁੰਚ ਗਿਆ।