Fazilka news: ਅਬੋਹਰ ਤੋਂ ਸ਼੍ਰੀ ਗੰਗਾਨਗਰ ਜਾ ਰਹੀ ਟਰੇਨ `ਚ ਇਸ ਕਾਰਨ ਲੱਗੀ ਅੱਗ, ਜਾਣੋ ਪੂਰਾ ਮਾਮਲਾ

Sat, 06 May 2023-4:00 pm,

Fazilka news: ਅਬੋਹਰ ਤੋਂ ਸ਼੍ਰੀ ਗੰਗਾਨਗਰ ਜਾ ਰਹੀ ਟਰੇਨ ਨੰਬਰ 14602 ਵਿਚ ਸ਼ਾਰਟ ਸਰਕਟ ਕਾਰਨ ਪਾਵਰ ਸਪਲਾਈ ਨੂੰ ਅੱਗ ਲੱਗ ਗਈ। ਟਰੇਨ ਦੇ ਸਟਾਫ ਨੂੰ ਪਤਾ ਲੱਗ ਜਾਣ ਤੇ ਉਨ੍ਹਾਂ ਵੱਲੋਂ ਗੱਡੀ ਨੂੰ ਹਿੰਦੂਮਲਕੋਟ ਸਟੇਸ਼ਨ ਤੇ ਰੋਕ ਕੇ ਅੱਗ ਉਪਰ ਕਾਬੂ ਪਾ ਲਿਆ ਗਿਆ। ਸਵਾਰੀਆਂ ਨੇ ਦੱਸਿਆ ਕਿ ਲੁਧਿਆਣਾ ਤੋਂ ਚੱਲ ਕੇ ਹਨੂੰਮਾਨਗੜ੍ਹ ਜਾਣ ਵਾਲੀ ਇਹ ਟਰੇਨ ਅਬੋਹਰ ਤੋਂ ਰਵਾਨਾ ਹੋਈ ਸੀ ਅਤੇ ਇਸ ਨੇ ਸ਼੍ਰੀ ਗੰਗਾਨਗਰ ਪੁੱਜਣਾ ਸੀ। ਹਿੰਦੂਮਲਕੋਟ ਸਟੇਸ਼ਨ ਪੁੱਜਣ ਤੇ ਇੰਜਣ ਵਿਚੋਂ ਧੂੰਆ ਨਿਕਲਣਾ ਸ਼ੁਰੂ ਹੋਇਆ। ਰੇਲ ਸਟਾਫ ਨੂੰ ਇਹ ਪਤਾ ਲੱਗਣ ਤੇ ਉਨ੍ਹਾਂ ਆਪਣੀ ਸੂਝ ਬੂਝ ਨਾਲ ਅੱਗ ਤੇ ਕਾਬੂ ਪਾ ਲਿਆ। ਰੇਲਵੇ ਵਿਭਾਗ ਨੇ ਸ਼੍ਰੀ ਗੰਗਾਨਗਰ ਤੋਂ ਹੋਰ ਰੇਲ ਇੰਜਣ ਮੰਗਵਾ ਕੇ ਇਸ ਗੱਡੀ ਨੂੰ ਅਗਲੇ ਸਫਰ ਲਈ ਤੋਰਿਆ, ਵੀਡੀਓ ਵੇਖੋ ਤੇ ਜਾਣੋ...

More videos

By continuing to use the site, you agree to the use of cookies. You can find out more by Tapping this link