Punjab viral video: ਹਸਪਤਾਲ `ਚ ਸਟਾਫ ਡਾਕਟਰ ਤੇ ਨਰਸ ਥੱਪੜੋ ਥੱਪੜੀ, ਦੋਵਾਂ ਵਿਚਾਲੇ ਝੜੱਪ ਦੀ CCTV ਵੀਡੀਓ ਵਾਇਰਲ
पूनम Jun 01, 2023, 16:29 PM IST Ferozepur hospital fight viral video: ਸੋਸ਼ਲ ਮੀਡਿਆ ਤੇ ਫਿਰੋਜ਼ਪੁਰ ਕੈਂਟ ਦੇ ਜਨਰਲ ਹਸਪਤਾਲ ਇੱਕ ਸਟਾਫ਼ ਡਾਕਟਰ ਅਤੇ ਨਰਸ ਵਿਚਾਲੇ ਹੋਈ ਝੜਪ ਦੀ ਵੀਡੀਓ ਸਾਹਮਣੇ ਆ ਰਹੀ ਹੈ। ਸਾਹਮਣੇ ਆਈ ਵੀਡੀਓ 'ਚ ਵਿੱਚ ਸਟਾਫ ਡਾਕਟਰ ਅਤੇ ਨਰਸ ਵਿੱਚ ਹੱਥੋਪਾਈ ਹੋ ਰਹੀ ਹੈ। ਇਸ ਸਬੰਧੀ ਜਦੋਂ ਦੋਨਾਂ ਧਿਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੋਨਾਂ ਨੇ ਕੈਮਰੇ ਅੱਗੇ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ। ਮਾਮਲੇ ਬਾਰੇ ਜਦੋਂ ਦੂਜੇ ਸਟਾਫ ਤੋਂ ਜਾਣਕਾਰੀ ਲਈ ਤਾਂ ਪਤਾ ਚੱਲਿਆ ਕਿ ਇਹਨਾਂ ਦੀ ਪਹਿਲਾਂ ਤੋਂ ਹੀ ਮਾੜੀ ਮੋਟੀ ਰੰਜਿਸ਼ ਚਲਦੀ ਆ ਰਹੀ ਹੈ। ਜਿਸਨੂੰ ਲੈਕੇ ਇਹਨਾਂ ਵਿਚਾਲੇ ਹੱਥੋਪਾਈ ਹੋਈ ਹੈ। ਮਾਮਲੇ ਦੀ ਰਿਪੋਰਟ ਬਣਾ ਕੇ ਸੀਨੀਅਰ ਡਾਕਟਰਾਂ ਨੂੰ ਭੇਜ ਦਿੱਤੀ ਗਈ , ਫਿਲਹਾਲ ਦੋਨਾਂ ਨੂੰ ਫਿਲਹਾਲ ਸਸਪੈਂਡ ਕਰ ਦਿੱਤਾ ਗਿਆ ਹੈ।