Golden Globes 2023: ਫਿਲਮ RRR ਦੇ ਗੀਤ `Naatu Naatu` ਨੇ ਜਿੱਤਿਆ ਸਰਵੋਤਮ ਮੂਲ ਗੀਤ ਦਾ ਅਵਾਰਡ
Jan 11, 2023, 11:52 AM IST
Golden Globes 2023: ਗੋਲਡਨ ਗਲੋਬ ਐਵਾਰਡਸ ਦਾ 80ਵਾਂ ਐਡੀਸ਼ਨ ਇਸ ਸਾਲ ਅਮਰੀਕਾ ਵਿੱਚ ਲਾਸ ਏਂਜਲਸ ਦੇ ਬੇਵਰਲੀ ਹਿਲਸ ਵਿੱਚ ਹੋ ਰਿਹਾ ਹੈ। ਦੁਨੀਆ ਭਰ ਦੀਆਂ ਫਿਲਮਾਂ ਗੋਲਡਨ ਗਲੋਬ ਐਵਾਰਡ (Golden Globe Awards) ਜਿੱਤਣ ਦੀ ਦੌੜ ਵਿੱਚ ਹਿੱਸਾ ਲੈ ਰਹੀਆਂ ਹਨ। ਇਸ ਸਾਲ ਐਸ. ਐਸ. ਰਾਜਾਮੌਲੀ ਦੁਆਰਾ ਨਿਰਦੇਸ਼ਤ ਫਿਲਮ 'RRR' ਦੇ ਗੀਤ "Naatu Naatu" ਨੇ ਗੋਲਡਨ ਗਲੋਬਸ 2023 ( 80th Golden Globe Awards) ਵਿੱਚ ਸਰਵੋਤਮ ਮੂਲ ਗੀਤ ਮੋਸ਼ਨ ਪਿਕਚਰ ਅਵਾਰਡ ਜਿੱਤਿਆ ਹੈ। ਇਸ ਗੀਤ ਦਾ ਸੰਗੀਤ ਐਮਐਮ ਕੀਰਵਾਨੀ ਨੇ ਦਿੱਤਾ ਹੈ ਤੇ ਬੋਲ ਕਾਲ ਭੈਰਵ ਅਤੇ ਰਾਹੁਲ ਸਿਪਲੀਗੰਜ ਨੇ ਲਿਖੇ ਹਨ।