Flood In Punjab: ਫਿਰੋਜ਼ਪੁਰ `ਚ ਲਗਾਤਾਰ ਹੋ ਰਹੀ ਮੂਸਲਾਧਾਰ ਬਾਰਿਸ਼, ਲੋਕੀ ਝੱਲ ਰਹੇ ਸਤਲੁਜ ਦਰਿਆ ਦੀ ਮਾਰ
Jul 29, 2023, 16:52 PM IST
Flood In Punjab: ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ 'ਚ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਹੈ ਜਿਸ ਤੋਂ ਬਾਅਦ ਜਨ ਜੀਵਨ ਨੂੰ ਅਸਤ ਵਿਅਸਤ ਹੋ ਗਿਆ ਹੈ। ਬਾਰਿਸ਼ ਨਾਲ ਆਮ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰੀ ਬਾਰਿਸ਼ ਹੋਣ ਨਾਲ ਸ਼ਹਿਰ ਵਿੱਚ ਮੀਂਹ ਦਾ ਪਾਣੀ ਭਰ ਗਿਆ ਹੈ ਅਤੇ ਲੋਕ ਖਰੀਦਾਰੀ ਕਰਣ ਅਤੇ ਹੋਰ ਜ਼ਰੂਰੀ ਕਮਾਂ ਨੂੰ ਪੂਰਾ ਕਰਨ ਬਾਹਰ ਨਹੀ ਨਿੱਕਲ ਪਾ ਰਹੇ ਹਨ। ਕਈ ਪਿੰਡ ਸਤਲੁਜ ਦੀ ਮਾਰ ਸਹਿ ਰਹੇ ਹਨ। ਪਿੰਡਾਂ ਵਿੱਚ ਹੋਰ ਵੀ ਜ਼ਿਆਦਾ ਖ਼ਤਰਾ ਪੈਦਾ ਹੋ ਗਿਆ ਹੈ ਜਿਥੇ ਦਰਿਆ ਦੇ ਪਾਣੀ ਕਰਕੇ ਨੀਹਾਂ ਕਮਜ਼ੋਰ ਹੋ ਚੁਕੀਆਂ ਤੇ ਉੱਤੋਂ ਹੋਰ ਤੇਜ ਬਰਸਾਤ ਹੋਣ ਨਾਲ ਮਕਾਨਾਂ ਦੇ ਡਿੱਗਣ ਦਾ ਖਤਰਾ ਵਧ ਗਿਆ ਹੈ।