Jasvir Singh Garhi: ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਨੇ ਲਗਾਏ ਗੰਭੀਰ ਇਲਜ਼ਾਮ
Jasvir Singh Garhi: ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਲੀਡਰਸ਼ਿਪ ਬਹੁਜਨ ਸਮਾਜ ਦਾ ਭਲਾ ਨਹੀਂ ਕਰ ਰਹੀ ਹੈ। ਉਨ੍ਹਾਂ ਕੋਲ ਪਾਰਟੀ ਪ੍ਰਧਾਨ ਨੂੰ ਮਿਲਣ ਤੱਕ ਦਾ ਸਮਾਂ ਨਹੀਂ ਹੈ। ਜਿਨ੍ਹਾਂ ਨੂੰ ਪਾਰਟੀ ਦੇ ਇੰਚਾਰਜ ਲਗਾਇਆ ਗਿਆ ਇਨ੍ਹਾਂ ਨੇ ਇੱਥੋਂ ਪੈਸੇ ਕਮਾਏ ਅਤੇ ਆਪਣੀਆਂ ਕਰੋੜਾਂ ਦੀ ਜਾਇਦਾਦ, ਪੈਟਰੋਲ ਪੰਪ ਤੋਂ ਲੈ ਕੇ ਜ਼ਮੀਨਾਂ ਤੱਕ ਖਰੀਦੀਆਂ ਹਨ। ਜਿਸ ਬੀਐਸਪੀ ਦਾ ਕਦੇ ਉਮੀਦਵਾਰ ਨਹੀਂ ਜਿੱਤਿਆ 2022 ਵਿੱਚ ਉਸ ਪਾਰਟੀ ਦਾ ਐਮਐਲਏ ਜਤਾਇਆ। ਇਸ ਦੇ ਬਾਅਦ ਵੀ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ।