Harbhajan Singh News: ਹਰਭਜਨ ਸਿੰਘ ਨੇ ਸ੍ਰੀਲੰਕਾ `ਚ ਅਸ਼ੋਕ ਵਾਟਿਕਾ ਪੁੱਜ ਕੇ ਸ੍ਰੀ ਹਨੂੰਮਾਨ ਜੀ ਦਾ ਲਿਆ ਆਸ਼ੀਰਵਾਦ
Harbhajan Singh News: ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਸ੍ਰੀਲੰਕਾ ਦੇ ਦੌਰੇ ਉਪਰ ਹਨ। ਜਿਥੇ ਹਰਭਜਨ ਸਿੰਘ ਨੇ ਪਵਨ ਪੁੱਤਰ ਹਨੂੰਮਾਨ ਜੀ ਦੀ ਚਰਨ ਛੋਹ ਧਰਤੀ ਅਸ਼ੋਕ ਵਾਟਿਕਾ ਵਿਖੇ ਮੱਥਾ ਟੇਕਿਆ। ਅਸ਼ੋਕ ਵਾਟਿਕਾ (ਸ਼੍ਰੀਲੰਕਾ) ਵਿੱਚ ਹਨੂੰਮਾਨ ਜੀ ਦੇ ਪੈਰਾਂ ਦੇ ਨਿਸ਼ਾਨ ਛੂਹ ਕੇ ਨਮਸਕਾਰ ਕੀਤਾ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇੱਥੇ ਹੀ ਹਨੂੰਮਾਨ ਜੀ ਮਾਤਾ ਸੀਤਾ ਨੂੰ ਮਿਲੇ ਸਨ। ਇਸ ਦੌਰਾਨ ਕੈਪਸ਼ਨ ਵਿੱਚ ਸਾਬਕਾ ਕ੍ਰਿਕਟਰ ਨੇ ਲਿਖਿਆ ਕਿ ਸਾਰਿਆਂ ਨੂੰ ਹਨੂੰਮਾਨ ਜੀ ਦੇ ਪੈਰਾਂ ਦੇ ਨਿਸ਼ਾਨ ਦੇ ਦਰਸ਼ਨ ਕਰਨੇ ਚਾਹੀਦੇ ਹਨ। ਭਗਵਾਨ ਹਨੂੰਮਾਨ ਜੀ ਸਾਡੇ ਸਾਰਿਆਂ ਦਾ ਭਲਾ ਕਰਨ। ਜੈ ਹਨੂੰਮਾਨ