Raj Kumar Verka Video: ਕੰਗਨਾ ਰਨੌਤ ਦੀਆਂ ਕਿਸਾਨਾਂ ਖਿਲਾਫ਼ ਬਿਆਨਬਾਜ਼ੀ ਨੂੰ ਲੈ ਕੇ ਰਾਜ ਕੁਮਾਰ ਵੇਰਕਾ ਨੇ ਦਿੱਤਾ ਵੱਡਾ ਬਿਆਨ
Raj Kumar Verka Video: ਬੀਜੇਪੀ ਦੀ ਸੰਸਦ ਕੰਗਨਾ ਰਨੌਤ ਲਗਾਤਾਰ ਕਿਸਾਨਾਂ ਖਿਲਾਫ਼ ਬਿਆਨਬਾਜ਼ੀ ਕਰ ਰਹੀ ਹੈ ਕਿਸਾਨਾਂ ਨੂੰ ਅੱਤਵਾਦੀ ਕਹਿ ਰਹੀ ਹੈ ਅਤੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਵਾਲੇ ਬਿਆਨ ਉਸਨੇ ਦਿੱਤੇ ਇਸ ਲਈ ਕੰਗਣਾ ਰਨੌਤ ਦੇ ਖਿਲਾਫ਼ ਪੰਜਾਬ ਦੇ ਅੰਦਰ ਪਰਚਾ ਦਰਜ ਹੋਣਾ ਚਾਹੀਦਾ। ਨੈਸ਼ਨਲ ਸਿਕਿਉਰਟੀ ਐਕਟ ਦੇ ਤਹਿਤ ਇਹ ਪਰਚਾ ਦਰਜ ਕੀਤਾ ਜਾਵੇ। ਅਤੇ ਕੰਗਨਾ ਰਨੌਤ ਨੂੰ ਡਿਬਰੂਗੜ ਜੇਲ੍ਵ ਭੇਜਿਆ ਜਾਵੇ। ਇਸ ਦੇ ਪਿੱਛੇ ਕੌਣ ਲੋਕ ਨੇ ਜੋ ਇਸ ਨੂੰ ਇਹ ਬਿਆਨ ਦਵਾ ਰਹੇ ਨੇ ਇਸ ਦਾ ਖੁਲਾਸਾ ਹੋਣਾ ਚਾਹੀਦਾ। ਬੀਜੇਪੀ ਨੂੰ ਇਸ ਮਾਮਲੇ ਵਿੱਚ ਸਫਾਈ ਦੇਣੀ ਚਾਹੀਦੀ ਹੈ ਕਿਉਂਕਿ ਹੁਣ ਉਹ ਬੀਜੇਪੀ ਦੀ ਚੁਣੀ ਹੋਈ ਸੰਸਦ ਹੈ।