ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਫੋਨ `ਤੇ ਜਾਨੋ ਮਾਰਨ ਦੀ ਮਿਲੀ ਧਮਕੀ, ਕਹੀਆਂ ਇਹ ਗੱਲਾਂ..
Jan 21, 2023, 12:26 PM IST
ਭਾਜਪਾ ਆਗੂ ਅਤੇ ਸਾਬਕਾ MLA ਸਰੂਪ ਚੰਦ ਸਿੰਗਲਾ ਨੂੰ ਧਮਕੀ ਭਰਿਆ ਫੋਨ ਆਇਆ ਹੈ। ਧਮਕੀਆਂ ਦਿੰਦੇ ਹੋਏ ਕਿਹਾ ਗਿਆ ਕਿ ਤੁਸੀ 22 ਜਨਵਰੀ ਨੂੰ ਇਨੋਵਾ ਗੱਡੀ ਵਿਚ ਅੰਮ੍ਰਿਤਸਰ ਜਾਣਾ ਹੈ ਤਾਂ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਜਾਇਓ। ਸ਼ਿਵ ਸੈਨਾ ਆਗੂ ਸੂਰੀ ਵਰਗਾ ਹਾਲ ਕਰਨ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਸਰੂਪ ਚੰਦ ਸਿੰਗਲਾ ਨੂੰ ਦੋ ਵਾਰ ਫੋਨ ਆ ਚੁੱਕੇ ਹਨ, ਜਿਸ ਬਾਰੇ ਉਨ੍ਹਾਂ ਐਸਐਸਪੀ ਬਠਿੰਡਾ ਨੂੰ ਵੀ ਦੱਸਿਆ ਸੀ ਪਰ ਹੁਣ ਤੀਜੀ ਵਾਰ ਉਨ੍ਹਾਂ ਨੂੰ ਧਮਕੀ ਭਰੇ ਫੋਨ ਆ ਰਹੇ ਹਨ। ਧਮਕੀ ਦੇਣ ਵਾਲੇ ਵਿਅਕਤੀ ਦੀ ਵੀਡੀਓ ਕਾਲ ਸਰੂਪ ਚੰਦ ਸਿੰਗਲਾ ਨੇ ਖੁਦ ਰਿਕਾਰਡ ਕੀਤੀ ਹੈ ਅਤੇ ਉਹ ਅੱਜ ਇਸ ਬਾਰੇ ਮੀਡੀਆ ਨਾਲ ਗੱਲ ਕਰਨਗੇ।