Hoshiarpur News: ਜਦ ਹੰਸਰਾਜ ਹੰਸ ਨੇ ਕਿਹਾ ਚੋਣਾਂ ਨਾਲ ਸਬੰਧਤ ਮੈਨੂੰ ਕੋਈ ਸਵਾਲ ਨਾ ਕਰਿਓ
ਰਵਿੰਦਰ ਸਿੰਘ Wed, 11 Dec 2024-7:52 pm,
Hoshiarpur News: ਹੁਸ਼ਿਆਰਪੁਰ ਦੀ ਤਹਿਸੀਲ ਕੰਪਲੈਕਸ ਵਿੱਚ ਅੱਜ ਸਾਬਕਾ ਸੰਸਦ ਮੈਂਬਰ ਅਤੇ ਉਘੇ ਕਲਾਕਾਰ ਹੰਸ ਰਾਜ ਹੰਸ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਆਉਣ ਦੀ ਉਨ੍ਹਾਂ ਦੀ ਕੋਈ ਖਾਸ ਵਜ੍ਹਾ ਨਹੀਂ ਹੈ। ਮੀਡੀਆ ਦੇ ਸਵਾਲਾਂ ਦਾ ਜਾਵਬ ਦਿੰਦਿਆ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਿਗਮ ਚੋਣਾਂ ਨਾਲ ਕੁਝ ਵੀ ਲੈਣ ਦੇਣ ਨਹੀਂ ਹੈ ਤੇ ਸਿਆਸਤ ਵੀ ਉਨ੍ਹਾਂ ਲਈ ਸਾਬਕਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਉਨ੍ਹਾਂ ਤੋਂ ਸਿਆਸਤ ਦਾ ਹੀ ਕੋਈ ਸਵਾਲ ਪੁੱਛਿਆ ਜਾਵੇ ਤੇ ਨਾ ਹੀ ਕਿਸਾਨੀ ਬਾਰੇ ਹੀ ਕੋਈ ਸਵਾਲ ਪੁੱਛਿਆ ਜਾਵੇ ਸਿਰਫ ਤੇ ਸਿਰਫ ਗਾਇਕੀ ਦੇ ਖੇਤਰ ਨਾਲ ਸਬੰਧਤ ਸਵਾਲ ਹੀ ਉਨ੍ਹਾਂ ਨੂੰ ਪੁੱਛੇ ਜਾਣ।