ਵਿਸਾਖੀ ਮੌਕੇ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਤੇ ਸਾਧਿਆ ਨਿਸ਼ਾਨਾ, ਕਿਹਾ `ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ, ਹੁਣ ਤਾ ਰੱਬ ਰਾਖਾ`
Apr 15, 2023, 12:26 PM IST
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖਾਲਸਾ ਪੰਥ ਸਾਜਨਾ ਦਿਵਸ ਤੇ ਡਾ. ਬੀ.ਆਰ ਅੰਬੇਡਕਰ ਦੇ ਜਨਮਦਿਨ ਮੌਕੇ ਤੇ ਵਧਾਈ ਲੋਕਾਂ ਨੂੰ ਵਧਾਈ ਦਿੱਤੀ। ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਕੇ ਕਿਹਾ ਕਿ ਇਸ ਸਾਲ ਸ੍ਰੀ ਦਮਦਮਾ ਸਾਹਿਬ ਸੰਗਤਾਂ ਘੱਟ ਵੇਖਣ ਨੂੰ ਮਿਲੀਆਂ, ਆਲੇ ਦੁਆਲੇ ਪੁਲਿਸ ਤੇ ਸੇੰਟ੍ਰਲ ਫੋਰਸ ਤਾਇਨਾਤ ਸੀ। ਉਨ੍ਹਾਂ ਕਿਹਾ ਕਿ ਇਹਨਾਂ ਚੀਜ਼ਾਂ ਕਾਰਨ ਦਿਹਾੜਾ ਵੀ ਖੁੱਲ ਕੇ ਨਹੀਂ ਮਨਾ ਪਾ ਰਹੇ, ਇਹ ਸਰਕਾਰਾਂ ਦੀ ਅਸਫਲਤਾ ਤੇ ਨਾਕਾਮੀ ਦਾ ਸਬੂਤ ਹੈ, ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਤੇ ਹੁਣ ਤਾ ਰੱਬ ਹੀ ਰਾਖਾ ਹੈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹੋਰ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ, ਉਹ ਵੀਡੀਓ ਵੇਖੋ ਤੇ ਜਾਣੋ...