ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ `ਚ ਸਾਬਕਾ ਸਹਿਤ ਮੰਤਰੀ ਪੰਜਾਬ ਬਲਬੀਰ ਸਿੱਧੂ ਤੀਜੀ ਵਾਰ ਵਿਜੀਲੈਂਸ ਬਿਊਰੋ ਹੋਏ ਪੇਸ਼
Jun 27, 2023, 17:52 PM IST
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਅੱਜ ਤੀਜੀ ਵਾਰ ਵਿਜੀਲੈਂਸ ਬਿਊਰੋ ਅੱਗੇ ਪੇਸ਼ ਹੋਏ ਹਨ। ਪਿਛਲੀ ਵਾਰ ਜਦੋਂ ਸਾਬਕਾ ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਵਿਜੀਲੈਂਸ ਬਿਊਰੋ ਪੇਸ਼ ਹੋਏ ਸਨ ਤਾਂ ਉਨ੍ਹਾਂ ਨੂੰ ਨੂੰ ਪ੍ਰਾਪਰਟੀ ਦਾ ਵੇਰਵਾ ਦੇਣ ਸਬੰਧੀ ਇੱਕ ਪ੍ਰੋਫਾਰਮਾ ਦਿੱਤਾ ਗਿਆ ਸੀ। ਉਨ੍ਹਾਂ ਵੱਲੋਂ ਦਸਤਾਵੇਜ਼ਾਂ ਸਮੇਤ ਅੱਜ ਮੋਹਾਲੀ ਵਿੱਚ ਦਫ਼ਤਰ ਪੇਸ਼ ਹੋ ਕੇ ਜਮਾਂ ਕਰਵਾਇਆ ਗਿਆ ਹੈ। ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਤੋਂ ਸਵੇਰੇ 10 ਵਜੇ ਤੋਂ 3 ਵਜੇ ਤੱਕ ਪੁੱਛਗਿੱਛ ਕੀਤੀ ਗਈ।