Fazilka tornado: ਫਾਜ਼ਿਲਕਾ ਦੇ ਪਿੰਡ ਬਕੈਨਵਾਲਾ `ਚ ਕਿੱਥੋਂ ਅਤੇ ਕਿਵੇਂ ਆਇਆ ਬਵੰਡਰ, ਸਰਚ ਅਪਰੇਸ਼ਨ ਤੇ ਮੌਸਮ ਵਿਭਾਗ ਦੀ ਟੀਮ
Mar 28, 2023, 13:26 PM IST
Fazilka tornado: ਫਾਜ਼ਿਲਕਾ ਦੇ ਪਿੰਡ ਬਕੈਨਵਾਲਾ ਵਿੱਚ ਆਏ ਚਕ੍ਰਵਤੀ ਤੂਫਾਨ ਤੋਂ ਬਾਅਦ ਜਿੱਥੇ ਪ੍ਰਸ਼ਾਸਨ ਵੱਲੋਂ ਪਿੰਡ ਵਿੱਚ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਨ। ਓਥੇ ਹੀ ਕੇਂਦਰ ਸਰਕਾਰ ਦੇ ਹੁਕਮਾਂ ਤੇ ਹੁਣ ਪਿੰਡ ਦੇ ਵਿੱਚ ਮੌਸਮ ਵਿਭਾਗ ਦੀ ਟੀਮ ਪਹੁੰਚ ਗਈ ਹੈ ਜਿਨ੍ਹਾਂ ਵੱਲੋਂ ਡਰੋਨ ਦੇ ਜਰੀਏ ਸਾਰੀ ਤਸਵੀਰ ਲਈ ਜਾ ਰਹੀ ਹੈ ਤੇ ਸਰਚ ਕੀਤਾ ਜਾ ਰਿਹਾ ਹੈ ਕਿ ਆਖਿਰਕਾਰ ਇਸ ਇਲਾਕੇ ਦੇ ਵਿੱਚ ਇਹ ਬਵੰਡਰ ਕਿੱਥੋਂ ਅਤੇ ਕਿਵੇਂ ਆਇਆ ਹੈ। ਦੱਸ ਦਈਏ ਕਿ ਬੀਤੇ ਕੁਝ ਦਿਨਾਂ ਪਹਿਲਾਂ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ 'ਚ ਭਿਆਨਕ ਤੂਫ਼ਾਨ ਆਇਆ, ਜਿਸ ਵਿੱਚ 50 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ। ਇਸ ਖਤਰਨਾਕ ਤੂਫਾਨ ਕਾਰਨ ਦਰੱਖਤ ਵੀ ਉਖੜ ਗਏ ਅਤੇ ਸੜਕਾਂ ਵੀ ਨੁਕਸਾਨੀਆਂ ਗਈਆਂ ਸੀ।