ਪੰਜਾਬੀ ਅਦਾਕਾਰ Parmish Verma ਦਾ ਇਹ ਮਸਤੀ ਭਰਾ ਵੀਡੀਓ ਬਣਾ ਦੇਵੇਗਾ ਤੁਹਾਡਾ ਦਿਨ..
Mar 06, 2023, 07:52 AM IST
ਗਾਇਕ, ਰੈਪਰ, ਨਿਰਦੇਸ਼ਕ ਅਤੇ ਅਦਾਕਾਰ ਪਰਮੀਸ਼ ਵਰਮਾ ਜੋ ਕਿ ਪੰਜਾਬੀ ਸੰਗੀਤ ਅਤੇ ਪੰਜਾਬੀ ਫਿਲਮ ਉਦਯੋਗ ਨਾਲ ਜੁੜੇ ਹੋਏ ਹਨ, ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਵੀਡੀਓ ਨਿਰਦੇਸ਼ਕ ਅਤੇ ਫਿਰ ਗਾਇਕ ਵਜੋਂ ਕੀਤੀ ਸੀ ਅਤੇ ਬਾਅਦ ਵਿੱਚ ਫਿਲਮ ਰੌਕੀ ਮੈਂਟਲ ਨਾਲ ਇੱਕ ਅਭਿਨੇਤਾ ਦੇ ਰੂਪ ਵਿੱਚ ਸ਼ੁਰੂਆਤ ਕੀਤੀ। ਪਰਮੀਸ਼ ਵਰਮਾ ਕਦੇ ਵੀ ਆਪਣੇ ਫੈਨਜ਼ ਨੂੰ ਨਿਰਾਸ਼ ਹੋਣ ਦਾ ਮੌਕਾ ਨਹੀਂ ਦਿੰਦੇ ਤੇ ਆਪਣੇ ਨਵੇਂ ਪ੍ਰੋਜੈਕਟਸ ਸੋਸ਼ਲ ਮੀਡਿਆ ਤੇ ਸਾਂਝਾ ਕਰਦੇ ਰਹਿੰਦੇ ਹਨ। ਹਾਲ 'ਚ ਹੀ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੇ ਕੁੱਤੇ ਨਾਲ ਮਸਤੀ ਕਰਦੇ ਹੋਏ ਦਾ ਵੀਡੀਓ ਸਾਂਝਾ ਕੀਤਾ ਹੈ ਜਿਸਦੇ ਪਿੱਛੇ ਓਹਨਾਂ ਦੇ ਨਵੇਂ ਗਾਣੇ 'No Reason' ਦੀ ਆਡੀਓ ਦੀ ਵਰਤੋਂ ਕੀਤੀ ਗਈ ਹੈ। ਪਰਮੀਸ਼ ਦੇ ਫੈਨਜ਼ ਨੂੰ ਓਹਨਾਂ ਦਾ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ।