ਚੰਡੀਗੜ੍ਹ `ਚ G 20 ਦੀ ਬੈਠਕ ਲਈ ਤਿਆਰੀਆਂ ਸ਼ੁਰੂ, 30 ਤੋਂ 31 ਜਨਵਰੀ ਨੂੰ ਹੋਣ ਜਾ ਰਹੀ ਬੈਠਕ
Jan 27, 2023, 21:00 PM IST
ਚੰਡੀਗੜ੍ਹ G 20 ਸੰਮੇਲਨ ਦੇ ਤਹਿਤ ਦੋ ਮੀਟਿੰਗਾਂ ਦੀ ਮੇਜ਼ਬਾਨੀ ਕਰ ਰਿਹਾ ਹੈ ਇੱਕ 30 ਅਤੇ 31 ਜਨਵਰੀ ਅਤੇ ਦੂਜੀ 9 ਮਾਰਚ ਤੋਂ 11 ਮਾਰਚ ਨੂੰ ਹੋਣ ਵਾਲੀ ਹੈ। ਭਾਰਤ ਭਰ ਦੇ 50 ਤੋਂ ਵੱਧ ਸ਼ਹਿਰਾਂ ਵਿੱਚੋਂ, ਸਿਟੀ ਬਿਊਟੀਫੁੱਲ ਨੂੰ ਦੋ ਮੀਟਿੰਗਾਂ ਦੀ ਮੇਜ਼ਬਾਨੀ ਕਰਨ ਲਈ ਚੁਣਿਆ ਗਿਆ ਹੈ, ਜਿਸ ਵਿੱਚ 30-31 ਜਨਵਰੀ ਨੂੰ ਅੰਤਰਰਾਸ਼ਟਰੀ ਵਿੱਤੀ ਆਰਕੀਟੈਕਚਰ ਵਰਕਿੰਗ ਗਰੁੱਪ ਦੀ ਪਹਿਲੀ ਮੀਟਿੰਗ ਅਤੇ ਮਾਰਚ ਵਿੱਚ ਖੇਤੀਬਾੜੀ ਮੁੱਦਿਆਂ 'ਤੇ ਦੂਜੀ ਮੀਟਿੰਗ ਸ਼ਾਮਲ ਹੈ।